ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜ਼ਾਤ ਉੱਤਮ ਕੋਈ ਉੱਜਲਾ, ਹੋਰ ਚੰਗਾ ਈ ਪਰਵਾਰ॥

(ਏਹੀ ਮਾਪਿਆਂ ਦਾ ਧਰਮ ਹੈ)

ਸਸੀ ਉੱਝ ਦੇਂਦੀ ਹੈ:

ਅਤੇ ਵਖਤ ਪਵੇ ਸ਼ਾਹ ਰਾਨੀਆਂ ਸਿਰ ਤੇ ਧਰਨ ਨਾ ਛਟ॥
ਮਾਈ ਧੋਬੀ ਧੋਨ ਨਾ ਉਜਲੇ ਵਿਹਾਗਨ ਡੁੱਬਨ ਘਟ॥

ਸਸੀ ਅਕ ਕੇ ਅਪਨੇ ਪਿਓ ਨੂੰ ਚਿਠੀ ' ਲਿਖਦੀ, ਅਰ ਅਪਨੀ ਦੁਖ ਭਰੀ ਦਿਸ਼ਾ ਦਸਦੀ ਹੈ ਪਰ ਕਠੋਰ ਪਿਤਾ, ਹਾਏ ਖਬਰ ਦੇ ਜੀ ਵਾਲੇ ਮਾਪੇ ਸੂਰਜ ਜੇਹੀ ਸਸੀ ਨੂੰ ਕੋਲ ਨਹੀਂ ਬੁਲਾਂਦੇ। ਵਖਰਾ ਮਹਲ ਪਵਾ ਤੇ ਘਾਟ ਦੀ ਆਮਦਨ ਉਸਦੇ ਨਾ ਲਾ ਦੇਂਦੇ ਹਨ।

ਸੱਸੀ ਦਾ ਖਤ:

ਮੈਂ ਜਮਦੀਆਂ ਕੀਤੀ ਹੜਿਆਂ, ਯਾ ਕੁਝ ਹੋਰ ਗੁਨਾਹ।
ਤਾਂ ਤਾਇਬ ਹੋਈ ਹਾਂ ਉਸ ਥੋਂ, ਕਰਕੇ ਰੱਬ ਗਵਾਹ॥
ਮੈਂ ਦੇਸ ਤੇਰਾ ਨਾ ਵੰਡਨਾਂ, ਨ ਹੋਰ ਕੋਈ ਜਾ॥
ਪਰ ਮੈਂ ਕਰਮ ਹੀਨ ਤੁਧ ਧੀ ਹਾਂ, ਜੇ ਸੁਨਿਆ ਬਾਦਸ਼ਾਹ॥

ਪਿਤਾ ਦਾ ਉੱਤ:

ਅੱਗੋਂ ਸੱਸੀ ਨੂੰ ਲਿਖਿਆ, ਪਿਓ ਨੇ ਏ ਵਿਚਾਰ।
ਬੱਚੀ ਦਿਲੀ ਖਬਰ ਨਜੂਮੀਆਂ, ਸਾਖੀ ਸੋ ਕਰਤਾਰ॥
ਇਕੇ ਤੇ ਕੰਨਿਆਂ ਮਾਰੀਏ, ਨਾ ਭੀ ਦੁਖ ਦੇਸ ਪਰਵਾਰ।
ਅਸੀਂ ਨਦੀ ਰੁੜ੍ਹਾਇਆ ਸੀ ਪਿੰਜਰਾ ਵੇਖ ਸਿਰ ਤੇ ਰੱਖੀ ਬਾਰ॥
ਧੀਆਂ ਰਖਨ ਵਾਲੇ ਰਖੀਓ, ਤਾਂ ਮਾਰ ਨ ਸੱਕੇ ਕੋ॥

ਠੇਠ ਬੋਲੀ ਤੇ ਹਿੰਦੀ ਭਾਸ਼ਾ ਦਾ ਅਸਰ ਹੈ।

ਏਹ ਤੇ ਸੱਸੀ ਦੀ ਜਵਾਨੀ ਦੇ ਕੀਰਨੇ ਹਨ, ਹਨ ਸਸੀ ਨੇ

-੧੦੫-