ਪੱਤਨ ਤੇ ਲੱਖੀ ਬਾਗ ਬਨਾ ਧਰਨਾ ਮਾਰਿਆ। ਲੱਗੀ ਪੁੰਨੂੰ ਦੀ ਟੋਲ ਕਰਨ, ਸੱਚ ਹੈ ਰਬ ਆਪ ਮੋਲਨ ਹਾਰ ਹੈ। ਇਕ ਦਿਨ ਬਿਲੋਚਾਂ ਦਾ ਕਾਰਵਾਨ ਆ ਲੱਥਾ, ਬਸ ਸਭ ਫੜ ਲਏ। ਤਾਂ ਛੜੇ ਜੇ ਉਹ ਕੀਚਮ ਜਾਂ ਪੁੰਨੂੰ ਨੂੰ ਲੈ ਆਏ। ਬਿਲੋਚ ਪੁੰਨੂੰ ਕੋਲ ਜਾਕੇ ਕੂਕਦੇ ਹਨ:
ਪੁੱਛ ਗਿੱਛ ਲੈ ਕਾਰਵਾਨੀਆਂ, ਧੁੰਮ ਪੱਤੀ ਦਰਬਾਰ॥
ਜੋ ਨਾਲ ਨਾ ਵੰਞੇ ਬਾਦਸ਼ਾਹ, ਸਾਡੀ ਜਿੰਦੋਂ ਜਾਨਗੋਮਾਰ॥
ਜਿਸ ਕਰਹੋਨ ਬੱਧੇ ਸਨ ਕਾਰਵਾਨ, ਸੋ ਖਰੀ ਕੋ ਹੋਈ ਨਾਰ॥
ਉਸਨੂੰ ਬਿਰਹੋਂ ਵਗਾਈਆਂ ਕੀਤੀਆਂ, ਗਈਆਂਗੁਜ਼ਰ ਦੋ ਪਾਰ॥
ਪੰਨੂੰ ਵੀ ਟੁਰ ਪੈਂਦਾ ਹੈ ਜਦ ਸੱਸੀ ਦੇ ਬਾਗ ਆਉਂਦਾ ਹੈ ਤਾਂ ਬਿਲੋਚ ਅਪਨੇ ਊਠ ਖੁੱਲੇ ਸੱਸੀ ਦੇ ਲੱਖੀ ਬਾਗ ਵਿਚ ਛਡ ਦੇਂਦੇ ਹਨ ਓਹ ਬਾਗ ਉਜਾੜਦੇ ਹਨ ਅਰ ਪੁੰਨੂੰ ਜੀ ਥੱਕੇ ਹੋਏ ਮੱਸੀ ਦਾ ਸੋਹਨਾ ਪਲੰਗ ਵਿਛਿਆਂ ਵੇਖ ਪੈਰ ਪਸਾਰਦੇ ਹੈਨ ਅਰ ਘੁਕ ਸੌਂ ਜਾਂਦੇ ਹਨ। ਸੱਚ ਹੈ ਰਾਜ ਦੀ ਮਸਤੀ ਅਰ ਸਸੀ ਨੂੰ ਅਪਨੇ ਇਸ਼ਕ ਵਿਚ ਮੋਹਤ ਹੋਇਆ ਜਾਨਕੇ ਉਹ ਕਿਸ ਤੋਂ ਡਰਦੇ। ਰਾਂਝੇ ਦਾ ਹੀਰ ਦੇ ਪਲੰਘ ਤੇ ਸੌਣ ਵਾਲੀ ਝਾਕੀ ਸੀ। ਸਸੀ ਨੇ ਕੂਕ ਸੁਨੀ ਆਈ ਮਾਰਨ, ਹੋਤਾਂ ਨੂੰ ਪਰ ਜਦ ਪੁੰਨੂੰ ਦਾ ਨਾਉਂ ਸੁਨਿਆ ਤਾਂ ਮੋਈ ਆਪ:
ਸੱਸੀ ਪੁੰਨੂੰ ਹੋਤ ਦੀ ਸੁਣਕੇ ਕੰਨ ਬਲੇਲ॥
ਬਖਸ ਦਿਤੀ ਚਾਦਵਾਹਿਆਂ ਗਲ ਦੀ ਲਾਹ ਹਮੇਲ॥
ਮੀਂਹ ਉਠਿਆ ਸੁੱਕੇ ਬਦਲੋਂ ਭਰ ਭਰ ਚਲੀ ਵੇਲ॥
ਤਖਤੋਂ ਸੁੱਟ ਦਰ ਯੂਸ ਨੂੰ ਵੇਖ ਰਬਾਨੀ ਖਲ॥
ਸਸੀ ਸਨੇ ਸਹੇਲੀਆਂ ਆਈ ਰੰਗ ਮਹਲ॥
ਅਤੇ ਪੁੰਨੂੰ ਹੋੜ ਨਾ ਸਕਿਆ, ਝਾਲ ਸਸੀ ਦੀ ਝਲ॥
ਉਸ ਪੁਰ ਕਰ ਲਾਏ ਹਾਫ਼ਜ਼ਾਂ ਦੋ, ਨੈਨਾਂ ਦੇ ਛਲ॥
-੧੦੬-