ਏਹ ਤਾਨੇ ਸੁਨ ਸਾਹਿਬਾਂ ਬੋਲਦੀ ਏ:-
ਮਿਰਜ਼ਿਆ ਸ਼ੈਹਰ ਝਨਾਓਂ ਦੇ, ਹਾਕਮ ਹੈ ਤੇਰੇ ਵੈਰ।
ਮੇਰੀ ਜ਼ਾਲਮ ਮਤਰੇਈ ਮਾਉਂ ਨਾਲ, ਜੋ ਚੰਗਿਓਂ ਕਰੈ ਅੰਗ਼ੈਰ॥
ਮੈਂ ਰੋ ਰੋ ਚੀਕਾਂ ਮਾਰਦੀ, ਸੇਵਾਂ ਖਵਾਜਾ ਪੀਰ।
ਜੀਵੇਂ ਚੰਦਨ, ਗੰਦਲਾ, ਮੈਂ ਚਖ ਚਖ ਸਟਾਂ ਚੀਰੁ॥
ਮਿਰਜ਼ਾ:-
ਸਾਹਿਬਾਂ ਲਾਵੀ ਚੜ੍ਹੀ ਪ੍ਰੇਮ ਦੀ, ਚੋਂ ਚੋ ਪੈਂਦੇ ਮਯੰਗ।
ਏਹ ਜ਼ਹਰ ਪਿਆਲਾ ਇਸ਼ਕ ਦਾ, ਪਰ ਭਰ ਭਰ ਪੀ ਨਿਸ਼ੰਗ਼ |
ਜੇ ਸਿਰ ਜਾਏ ਤਾਂ ਜਾਨ ਦੇ, ਪਰ ਇਬਕ ਨ ਲਗੇ ਨੰਗ
ਲਾਜ ਲਗੇ ਤਿਸ ਇਸ਼ਕ ਨੂੰ, ਜੋ ਸੜਨੋਂ ਡਰੇ ਪਤੰਗ॥
ਸਾਹਿਬਾਂ:
ਮਿਰਜ਼ਿਆ ਮੇਰਾ ਮਾਸ ਜੰਬੂਰੀ ਕੱਟੀਏ, ਜੇ ਮਾਂਓ ਸੁਨੇ ਮਤਰੇਰ
ਮੇਰੇ ਹਾਲ ਔਤਰੇ ਨਾਲ ਜੋ, ਪਾਸਨ ਕਰਦੇ ਸੇਰ॥
ਕੋਈ ਸਜਨ ਨਾਂਹੀ ਸ਼ੈਹਰ ਵਿਚ, ਦੂਤੀ ਹੋਏ ਢੇਰ।
ਅਤੇ ਰਾਜ ਨਹੀਂ ਵਿਚ ਮੁਗਲਾਂ, ਖੀਵੇ ਦੇ ਸ਼ੈਹਰ ਅੰਧੇਰ
ਉਸ ਵੇਲੇ ਮੁਲਕ ਵਿਚ ਬਦਅਮਨੀ ਸੀ
ਮਿਰਜ਼ਾ:-
ਸਾਹਿਬਾਂ ਅੱਗ ਨਾ ਸਾੜੇ ਆਸ਼ਕਾਂ ਕੂਕੇ ਦੇਖ ਨਜ਼ੀਰ।
ਜਾਂ ਚਲੀ ਸੜਨ ਮਹਾ ਸਤੀ ਦਸਤ ਬੁਹਾਰੇ ਬੀਰ॥
ਏਹ ਆਸ਼ਕ ਤੇ ਮਾਸ਼ੂਕ ਦੀਆਂ ਸਮਝੌੜੀਆਂ ਤੇ ਪਕਿਆਈਆਂ ਹਨ। ਮਿਰਜ਼ੇ ਦੇ ਜਾਨੇ ਦੇ ਪਿੱਛੋਂ ਸਾਹਿਬਾਂ ਬੜੀ ਬਿਆਕੁਲ ਹੁੰਦੀ ਹੈ:
-੧੧੬-