ਜਾਇ ਬਗਾਨੀ ਨਾਰ ਨੂੰ, ਮੂਰਖ ਪਾਵੇਂ ਹੱਥ॥
ਲੱਖੀਂ ਹੱਥ ਨਾ ਆਂਵਦੀ, ਦਾਨਸ਼ ਮੰਦਾਂ ਦੀ ਪੱਤ।
ਮੈਂ ਬੱਕਰਾ ਦੇਸਾਂ ਪੀਰ ਦਾ, ਜੋ ਘਰ ਆਵੇ ਮੁੜ ਵੱਤ।
ਸੁਤੇ ਸੁਪਨਾ ਵਾਢਿਆ, ਸੁਪਨਾ ਬੁਰੀ ਬਲਾਇ।
ਕਾਲੀ ਜੇਹੀ ਇਸਤ੍ਰੀ, ਖੁਲੇ ਮੁਹਾਂ ਦੀ ਆਇ॥
ਚਬਾਰੜੇ ਦਾ ਢੈਹ ਪਇਆ ਬੱਨਾਂ, ਜਿੱਥੇ ਚੜ੍ਹ ਲਏ ਹਵਾਇ
ਮੇਰੇ ਥੱਮ ਕੜਕਾ ਮਾਰਿਆ ਪਿਆ ਧਰਤੀ ਤੇ ਆਇ॥
ਕੱਟਾ ਸੰਡਾ ਡੁਬ ਮੁਇਆ, ਮੰਗੂ ਮੁਗਲਾ ਦੀ ਜਾਇ।
ਮੈਂ ਵਾਸਤਾ ਘਤਿਆ ਰੱਬ ਦਾ, ਖੀਵੇ ਸ਼ੈਹਰ ਨ ਜਾਇ।
ਸਵੇਰ ਦੇ ਸਮੇਂ ਦੀ ਪੜਤਾਲ:-
ਭਾਈਆ ਵੇ ਘੜਿਯਾਲੀਆ, ਕਿਤਨੀ ਕੁ ਰਾਤ ਗਈ।
ਮੇਰੇ ਮੋਤੀ ਮੋਤੀ ਚੁਗ ਲਏ, ਮੁਖ ਤੇ ਖੂਨ ਵਹੀ॥
ਮੇਰੇ ਡੁਲ੍ਹੇ ਮੋਤੀ ਭੌਂ ਪਏ, ਉਤਰ ਤੇ ਆਪ ਗਏ॥
ਤਾਰਿਆਂ ਦਾ ਛਿਪਨਾ ਅਰ ਚੜ੍ਹਦੇ ਲਾਲੀ ਦਾ ਦਿਸਨਾ ਕੇਹੀ ਸੋਹਣੀ ਤਰਾਂ ਦਸਿਆ ਹੈ, ਜਦ ਮਿਰਜਾ ਜੰਗਲ ਵਿਚ ਘੇਰਿਆ ਜਾਂਦਾ ਹੈ; ਅਰ ਉਸਦਾ ਤਰਕਸ਼ ਤੇ ਕਮਾਨ ਦਰਖਤ ਤੇ ਟੰਗਿਆ ਹੁੰਦਾ ਹੈ। ਸਾਹਿਬਾਂ ਦੀ ਭੁਲ ਨੂੰ ਰੋਂਦਾ ਹੈ ਅਰ ਬੇਹਥਿਆਰੋਂ ਮਾਰਿਆ ਜਾਨ ਦਾ ਅਫਸੋਸ ਕਰਦਾ ਹੈ। ਬੋਲਦਾ ਹੈ:-
ਬੁਰਾ ਕੀਤੋਈ ਸਾਹਿਬਾਂ, ਮੇਰਾ ਤਰਕਸ਼ ਛਡਿਓਈ ਜੰਡ।
ਮੇਰਾ ਜੀਵਨ ਬਹੁਤ ਮੁਹਾਲ ਹੈ, ਪਰ ਤੂੰ ਭੀ ਹੋਸੀਂ ਰੰਡ।
ਇਕ ਮੰਦਾ ਕੀਤਾਈ ਸਾਹਿਬਾਂ, ਮੇਰੀ ਨੀਲੀ ਛਡੀ ਢੰਗ।
ਤ੍ਰੈ ਸਠ ਕਾਨੇ ਮੈਂ ਤਰਕਸੋਂ, ਦੇਵਾਂ ਖਲਿਆਂ ਵੰਡ॥
ਮਰਦੀ ਵਾਰੀ ਸਾਹਿਬਾਂ ਅਪਨੇ ਯਾਰ ਦੇ ਵਿਛੋੜੇ ਵਿਚ
-੧੧੮-