ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੈਨ ਕਰਦੀ ਹੈ:

ਸਾਹਿਬਾਂ ਪਟ ਪਟ ਸਟੇ ਮੇਂਢੀਆਂ, ਹੰਝੂ ਨੀਰ ਵਹਾ।
ਅਤੇ ਖਾਰਿਓਂ ਥੰਮ੍ਹ ਨ ਲਾਹਿਆ, ਤੇਲ ਫੁਲੇਲ ਮਲਾ॥
ਨਾਹੀਂ ਚੂੰਡ ਗੁਦਾਈਆਂ, ਮਾਂਗ ਸੰਧੂਰ ਭਰਾ |
ਸਾਨੂੰ ਰਹੋ ਉਮੈਦ ਨਕਾਹ ਦੀ, ਨੌਸ਼ਾਹ ਨੂੰ ਅੰਗ ਲਾ॥
ਮੌਲੀ ਮੈਂਹਦੀ ਸਿਰ ਧੜੀ ਸਾਡੀ ਸੱਧਰ ਨਾ ਲੱਥੀ ਕਾ।
ਪਰ ਮਤਰੇਰ ਮਾਉਂ ਘਰ ਜਿਸ ਅੱਗ ਦਿਤੀ ਸੁ ਲਗਾ॥

ਪਰ ਜ਼ਾਲਮ ਭਿਰਾਵਾਂ ਨੇ ਮਿਰਜ਼ੇ ਨੂੰ ਮਾਰ ਸਾਹਿਬਾਂ ਦੀ ਜਿੰਦ ਵੀ ਨਾ ਛੱਡੀ:

ਮਾਹਨਯਾਂ ਸੱਲ ਕਲੇਜਾ ਛਲਕੇ, ਗਲ ਵਿਚ ਪਟਕਾ ਪਾ।
ਵਾਹੀ ਦਿੜੀ ਸਾਹਿਬਾਂ ਨਾਲ ਵਣਾਂ ਦੇ ਚਾ॥

ਪਰ ਹੋਨੀ ਨਾਲ ਕੀ ਜ਼ੋਰ ਸੀ ਵੈਰੀਆਂ ਮਾਰ ਲਿਆ ਪਰ ਸਾਹਿਬਾਂ ਵੀ ਦੂਏ ਨਾਲ ਵਿਆਹ ਨਾ ਕੀਤਾ। ਭਿਰਾਵਾਂ ਦੇ ਹਥੋਂ ਕੋਹੀ ਜਾ ਕੇ ਆਸ਼ਕ ਨਾਲ ਜਾ ਮਿਲੀ।।

ਜਨੌਰਾਂ ਦਾ ਸੋਗ ਕਵੀ ਜੀ ਨੂੰ ਬੜਾ ਭਾਂਵਦਾ ਹੈ:

ਤੋਤਿਆਂ ਐਨਾਂ ਕੂਹੀਆਂ ਚੁੰਜੂ ਲਾਲ ਵਸੰਨ।
ਅਤੇ ਛਾਤੀ ਕੋਹੀ ਤਿਲੀਅਰਾਂ ਹੰਜੂ ਨੀਰ ਪਵੰਨ।
ਆਸ਼ਕਾਂ ਦਾ ਮਾਤਮ ਕੀਤਾ ਪੰਖੂਆਂ ਵੱਲੋਂ ਪਏ ਰਵੰਨ।
ਅਤੇ ਨੀਲਾ ਵੇਸ ਬਨਾਇਅਨ ਥਰ ਥਰ ਪਏ ਬੰਨ।
ਤੁਰਿਆ ਸਾਡਾ ਪੰਖਨੂੰ ਰੋ ਰੋ ਵਿਦਾ ਥੀਵੰਨ।

ਫਰਮਾ:Right(ਚੰਗਾ ਸਿਆਪਾ ਹੈ)

ਕਵੀ ਜੀ ਨੇ ਜ਼ੁਲੈਖਾਂ ਸੌ ਵਿਸਵਾ ਸੱਸੀ ਤੇ ਮਿਰਜ਼ੇ ਤੋਂ ਪਿਛੋਂ

ਲਖੀ ਹੈ। ਏਸ ਵਿਚ ਕਿਧਰੇ ੨ ਫਾਰਸੀ ਦਾ ਜੋਸ਼ ਵੀ ਦਸਿਆ ਹੈ

-੧੧੯-