ਕੀ ਕਰਨ ਓਸ ਵੇਲੇ ਰਾਜ ਪਾਠ ਦੀ ਬੋਲੀ ਫਾਰਸੀ ਈ ਸੀ, ਇਸ ਬਿਨਾ ਕਿਸੇ ਕਵੀ ਦੀ ਲਿਆਕਤ ਨਹੀਂ ਜਾਣੀ ਜਾਂਦੀ ਸੀ। ਏਸ ਜ਼ੁਲੈਖਾਂ ਤੋਂ ਪਤਾ ਲਗਦਾ ਹੈ ਕਿ ਕਵੀ ਜੀ ਵਿਦਿਆ ਤੋਂ ਕੋਰੇ ਨਹੀਂ ਸਨ ਅਰ “ਫਿਲਸਫਾ" ਵੀ ਜਾਨਦੇ ਸਨ। ਜ਼ੁਲੈਖਾਂ ਯੂਸਫ਼ ਦਾ ਕਿੱਸਾ ਕਵੀ ਜੀ ਨੇ ੧੦੯੦ ਹਿਜਰੀ ਜਾਂ ਸੰਨ ੧੬੭੬ ਈ; ਵਿਚਲਿਖਿਆ, ਅਰ ਲਿਖ ਕੇ ਨਵਾਬ ਜਾਫਰ ਖਾਨ ਦੀ ਭੇਟਾ ਕੀਤਾ ਜਿਸ ਤੋਂ ਸੱਤ ਬਿਘੇ ਜ਼ਮੀਨ ਜੋੜਾ ਘੋੜਾ, ਤੇ ਸੌ ਰੁਪਿਆ ਅਨਾਮ ਮਿਲਿਆ, ਕਵੀ ਜੀ ਨੇ ਲਿਖਿਆ ਹੈ;—
ਨਵਾਬ ਜਾਫਰ ਖਾਂ ਖਾਹਸ਼ ਕੀਤੀ ਤਾਂ ਏ ਕਿੱਸਾ ਬਨਿਆਂ।
ਜ਼ਾਹਰ ਬਾਤਨ ਅਰਜ਼ੀ ਹੋਯਾ, ਜਾ ਪੜ੍ਹਿਆ ਏ ਸੁਨਿਆਂ
ਇਕ ਜ਼ਮੀਨ ਇਨਾਇਤ ਕੀਤੀ, ਬਿਘੇ ਸੱਤ ਪਛਾਨੀ।
ਜੋੜਾ ਘੋੜਾ ਨਕਦ ਦਲਵਾਇਆ, ਸੌ ਰੁਪੈਆ ਜਾਨੀ।
ਏਸ ਕਿਂ ਸੇ ਦੇ ਚੋਨਵੇਂ ਬੈਂਤ ਲਿਖਦੇ ਹਾਂ। ਜਿਸਤੋਂ ਕਵੀ ਦੰ ਲਿਆਕਤ ਦਾ ਬੋਹ ਲਗਦਾ ਹੈ—
ਰਿਜ਼ਕ ਪਿਛੇ ਜੱਗ ਦੇ ਕੀਰਨੇ ਤੇ ਰੱਬ ਦੀ ਕੁਦਰਤ ਸੋਹਨੀ ਬੋਲੀ ਵਿਚ ਦੱਸੇ ਹਨ:
ਇਕਨਾ ਰਿਜ਼ਕ ਘਰੀ ਪੁਚਾਵੇ ਹਿਕ ਰਿਜ਼ਕ ਨੂੰ ਵੇਂਹਦੇ
ਜਿਉਂ ਰੱਬ ਰੱਖੇ ਓਵੇਂ ਰੇਹਨਾ ਕੁਝ ਹੱਥੀਂ ਕਦੀ ਵੀਂ ਦੇ।
ਜਿਨ੍ਹਾਂ ਰੱਬ ਧੁਰੋਂ ਕੁਸ਼ਾਇਸ਼ ਹੋਏ ਤਿਨ੍ਹਾਂ ਕਮੀ ਨਾ ਕਾਇ॥
ਉਹ ਖਾਵਨ ਪੀਵਨ ਧਨ ਜੇਹੜਾ, ਦੂਨਾ ਹੁੰਦਾ ਜਾਇ॥
ਜਿਨ੍ਹਾਂ ਨੂੰ ਰੱਬ ਤੰਗੀ ਦੇਵੇ ਕੌਨ ਕੁ ਬਾਇਸ਼ ਕਰਨੀ।
ਉਹ ਪੜ੍ਹ ਮੰਗਨ ਜਾ ਫਕੀਰਾਂ, ਪਿਛੋਂ ਰੋਨਾ ਮਰਨੀ।
ਇਕ ਰਿੜਕੇ ਕਾਰਨ ਸਦਾ ਮੁਸਾਫਰ, ਲੰਦਨ ਰਖਤ ਮੁਤਾਆਂ।
-੧੨੦-