ਤੋਂ ਪਾਸ ਤਸ਼ਬੀਹ ਕਿਉਂ ਪੂਰੀ ਹੋਵੇ ਦਸ ਦਖਾਈਂ ਸਾਰਾ।
ਸੂਰਤ ਤੋਂ ਮਹਸੂਲ ਮੁਸੱਵਰ ਦਿਲ ਪਰ ਅਨਕ ਧਰੀਏ।
ਉਨ੍ਹਾਂ ਜਲਵਾ ਜ਼ਾਤ ਜਮਾਲੋਂ ਮੁੜੇ ਗੈਰ ਦਲੀਲ ਨਾ ਕਰੀਏ।
ਫ਼ਿਕਰ ਖਿਆਲ ਜੋ ਕਰਕੇ ਦਿਲ ਵਿਚ ਜੇ ਲੱਖ ਫਿਕਰ ਟਕਾਏ।
ਹਰ ਸਿਫਤੇ ਵਿਚ ਸੁਨਿਆ ਜ਼ਾਹਰ ਢੂੰਡਨ ਕਿਤਵਲ ਜਾਏ।
ਕਵੀ ਜੀ ਦੀ ਭੁੱਲਕੇ ਕਾਨੀ ਰਚਨਾ ਦਾ ਨਕਸ਼ਾ ਖਿੱਚਨ ਤੇ ਵੀ ਫਿਰ ਗਈ।
ਰਾਤ: -
ਰੌਸ਼ਨ ਰਾਤ ਦੋਹੇਂ ਤੋਂ ਆਈ, ਡਰ ਤ ਚ ਤੁੱਕ ਤਾਰੇ
ਚੋਰ ਨਾ ਜਾਗੋ ਨਾ ਸਗ ਭੌਂਕੇ ਨਾ ਦਰਬਾਨ ਪੁਕਾਰੇ॥
ਰੱਬ ਦੀ ਬੇ ਪਰਵਾਹੀ ਨੂੰ ਦਸਕੇ ਲਿਖਦੇ ਹਨ:
ਇਕਨਾ ਦੇ ਸਿਰ ਤਾਜ ਧਰੇਂਦਾ, ਹੁਕਮ ਕਰੇਂਦਾ ਸ਼ਾਹੀ
ਇੱਕ ਮਜ਼ ਦੂਰੀ ¸ ਮੇਹਨਤ ਲਾਏ, ਬੇ ਪਰਵਾਹ ਇਲਾਹੀ
ਰੂਪ ਦੀ ਵਡਿਆਈ ਕਰਦੇ ਲਿਖਦੇ ਹਨ:
ਹਰ ਹਰ ਬਹੁਤ ਤਮਾਸ਼ਾ ਡਿੱਠਾ, ਆਦਮ ਵਿੱਚ ਸਫ਼ਾਂ ਦੇ
ਚੰਨ ਜਿਵੇਂ ਵਿੱਚ ਤਾਰਿਆਂ ਰੋਸ਼ਨ, ਯੂਸਫ਼ ਵਿਚ ਉਨ੍ਹਾਂ ਦੇ
ਮਜਲਸ ਵਿੱਚ ਚਰਾਗਾਂ ਰੋਸ਼ਨ, ਸਫ਼ਾਂ ਅੰਦਰ ਰੁਸ਼ਨਾਈ॥
ਬਾਦਸ਼ਾਹਾਂ ਦਾ ਛੱੜ ਉਹ ਦਿੱਸੇ, ਖੂਬੀ ਤੀਰ ਨਗਾਹੀ॥
ਜ਼ੁਲੈਖਾਂ ਦਾ ਰੂਪ ਤੇ ਫ਼ਾਰਸੀ ਦਾ ਅਸਰ:
ਸੂਰਤ ਇਸ ਹਸਾਬੋਂ ਬਾਹਰ, ਕਿਆ ਕਿਆ ਸਿਫ਼ਤ ਕਜੀਵੇ
ਮੂੰਹ ਮਾਹਤਾਬ, ਸਨੋਬਰ ਕਾਮਤ, ਅੱਖੀਂ ਰੌਸ਼ਨ ਦੀਵੇ
ਪਲਕਾਂ ਤੀਰ ਕਮਾਨਾਂ ਅਬਰੂ, ਦੰਦ ਚੰਬੇ ਦੀਆਂ ਕਲੀਆਂ
ਨਾਜ਼ਕ ਬਦਨ, ਸੁਰਾਹੀ ਗਰਦਨ, ਉਂਗਲੀਆਂ ਜੂੰ ਫਲੀਆਂ॥
ਠੋਡੀ ਸੇਬ ਅਲਫ ਜੂ ਬੀਨੀ, ਲੌਂਗ ਨਵਾਬ ਸਮਾਵੇ!
-੧੨੨-