ਪੰਨਾ:ਕੋਇਲ ਕੂ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਲ ਲਾਲਾ ਤੋਂ ਰੰਗ ਸਵਾਇਆ, ਦੇਖ ਪਰੀ ਸ਼ਰਮਾਵੇ ॥ ਜ਼ਲਫਾਂ ਪੇਚ ਪਾਏ ਰੁੱਖ ਉੱਤੇ, ਵਾਂਗੂੰ ਕਾਲਿਆਂ ਨਾਗਾਂ । ਹਸਨ ਜੁਲੈਖਾਂ ਓੜਕ ਨਾਹੀਂ ਸੌ ਲਿਖੀ ਕਾਗਾਂ ! ਪਿੰਡਾ ਮਖਮਲ ਪਸ਼ਮ ਸਪੈਂਦੀ, ਚੰਨ ਵਾਂਗ ਕਲਾਈਆਂ ਜਾਂ ਤਕ ਅਦਬ ਨਾ ਹੋਵੇ ਜ਼ਰਾ, ਸ਼ਰਾ ਲਿਖ ਰਖਾਈਆਂ ॥ | ਸਭ ਫ਼ਾਰਸੀ ਤਸ਼ਬੀਹਾਂ ਦੀ ਨਕਲ, ਅਰ ਕਵੀ ਜੀ ਆਪ ਵੀ ਮੰਨਦੇ ਹਨ:-“ਕਲ ਸ਼ਾਇਰਾਂ ਦੀਆਂ ਸਨ ਤਕਰੀਰਾਂ ਕੀਤੀ ਨਕਲ ਕਤਾਬ? ਪਰ ਪਿੰਡ ਦੀ ਤਸ਼ਬੀਹ ਨਵੀਂ ਹੈ। ਯੂਸਫ਼ ਦੇ ਰੂਪ ਦੀ ਵਡਿਆਈ ਕਰਦੇ ਕਰਦੇ ਲਿਖਦੇ ਹਨ ਕਿ ਜਦ ਮਿਸਰ ਦੀਆਂ ਜ਼ਨਾਨੀਆਂ ਨੇ ਯੂਸਫ ਨੂੰ ਡਿੱਠਾ ਤਾਂ ਉਨਾਂ ਦਾ ਕੀ ਹਾਲ ਹੋਇਆ : ਨੈਨ ਯੂਸਫ ਦੇ ਬਲਨ ਮਸਾਲਾਂ, ਝਾਤ ਜੁਲੈਖਾਂ ਪਾਈ । ਜਲ ਬਲ ਖ਼ਾਕ ਹੋਈਆਂ ਸਬ ਰੰਨਾਂ, ਬਸ਼ ਰਹੀ ਨਾ ਕਾਈ ॥ ਇਕਨਾ ਚੋਲੀ ਕੱਪੜੇ ਪਾੜੇ, ਇਕਨਾ ਮਲਮਲ ਖਾਸੇ । ਇਕ ਗਈਆਂ ਦਰ ਤਕ ਖਜਜ਼ਬਾ, ਇਕ ਕੇਵਨ ਪਈਆਂ ਹਾਸੇ । ਪਲਕਾਂ ਤੀਰ ਜਗਰ ਵਿਚ ਮਾਰੇ, ਅਬਰੁ ਖਿੱਚ ਕਮਾਨਾ । ਲੱਗੀ ਕਮਚੀ ਜ਼ੁਲਫ ਯੂਸਫ ਦੀ, ਭੁੱਲਾ' ਹੋਸ਼ ਜ਼ਮਾਨਾ ॥ ਭੁੱਲ ਗਏ ਉਹ ਫਖਰ ਰੰਨਾਂ ਦੇ, ਲਾਵਾਂ ਵਿੱਸਰ ਗਈਆਂ । ਯੂਸਫ ਦੇ ਵਲ ਤਾਰਿਆਂ ਵਾਂਗੂੰ ਤਰ ਤਰ ਵੇਖਨ ਪਈਆਂ। ਛੁਆਂ ਨਾਲ ਤੁਸੀਂ ਕਟਦਿਆਂ, ਪੁਰਜ਼ੇ ਹੱਥ ਕੀਤੋ ਨੇ ॥ ਕਲਮ ਅਤ੍ਰਿਸ਼ਤਾ ਸ਼ਿੰਗਰਫ ਹੋਈਆਂ, ਸਰ ਖਤ ਲਿਖ ਦਿਤੋ ਨੇ ॥ ਅਪਨੇ ਆਪ ਨੂੰ ਇਸਤੋਂ ਹੋਰ ਵੀ ਵੱਧ ਭੁੱਲਨਾ ਹੈ । ਰੂਪ ਦੇ ਮਸਤੀ ਨੇ ਸਾਰੀ ਸੁੱਧ ਬੁੱਧ ਭੁਲਾ ਦਿੱਤੀ, ਅਦਭੁਤ ਰਸ ਦੀ -੧੨੩