ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਵਿਤਾ ਹੈ, ਵਿਛੋੜੇ ਨੂੰ ਦਸਦੇ ਹਨ: ਨਾ ਕੁਝ ਖਾਵੇ ਨ ਕੁਝ ਪੀਵੇ ਪੀਲੀ ਹੁੰਦੀ ਜਾਵੇ। ਛੋਟੀ ਉਮਰੇ ਦੁਖ ਕਚੀਏ ਪਏ ਕਵਾਰੀ ਕੰਜੇ ॥ , ਬਿਰਹੋਂ ਦਾ ਰੋਗ, ਝਾਢਾ, ਅੰਦਰੋ ਅੰਦਰੀ, ਖਾਂਦਾ ਹੈ, ਹਕੀਮ ਤੇ ਵੇਦਾਂ ਨੂੰ ਹੱਥ ਨਹੀਂ ਆਂਦਾ ਹੈ । ਕਵੀ ਜੀ ਨੇ ਕੰਜਕਾ ਪਦ ਨੂੰ ਕੰਮ ਕਰਕੇ ਲਿਖਿਆ ਹੈ, ਹੋਰ ਸੁਨੋ ਲਿਟਾਂ ਪੱਟੇ ਤੇ ਸਿਰ ਨੂੰ ਸਟੇ ਗੁਜ਼ਰੀ ਸਬਰ ਕਰਾਰੋਂ । ਪਾ ਜੰਜ਼ੀਰ ਬੱਧੀ ਗਲ ਥੱਮਾਂ ਰੋਂਦੀ ਰੰਗ ਵਟਾਇਆ || ਓੜਕ ਹਾਸਲ ਏਹੀ ਇਸ਼ਕੋਂ ਜੋਂ ਲਾਇਆ ਫਲ ਪਾਇਆ ॥ ਪੈਰੀਂ ਵੇਖ ਜ਼ੰਜੀਰ ਜ਼ੁਲੈਖਾਂ ਤੂੰ ਭਰਭਰ ਰੋਵੇ । ਨੀਂਦ ਰ ਭੁਖ ਨਾ ਦਰਦਾਂ ਵਾਲਿਆਂ ਲੋਕ ਸੁਨਾਵੇ ਡਰੋਵੇ ॥ ਅਸਾਂ ਤਾਲੇ ਸ਼ੂਮ ਧੁਰੋਂ ਹੈ ਲਿਖੇ ਸੰਗਲ ਸਾਡੇ ਹਿੱਸੇ । ਪੈਰੋਂ ਲਾਹ ਤਾਂ ਗਲ ਉਸਦੇ ਜੇ ਫਿਰ ਅੱਖੀਂ ਦਿੱਸੇ ॥ ਇੱਕ, ਤੇ ਜ਼ੁਲੇਖਾਂ ਨੂੰ ਯੂਸਫ ਦਾ ਬਿਰਹੋਂ ਸਤਾਂਦਾ ਸੀ, ਦੂਜੇ ਮਾਪਿਆਂ ਦੀ ਬੇਸਮਝੀ ਨੇ ਝੱ ਲੀ ਬਨ ਦਿੱਤਾ। ਇਸ਼ਕ ਦੀ ਮੱਤੀ ਨੂੰ ਸਚ ਮੁਚ ਝੱਲੀ ਸਮਝ । ਪੈਰੀ ਸੰਗਲ ਪਵਾ ਦਿਤੇ ! ਹਾਏ ਜ਼ਾਲਮ ਮਾਪਿਆਂ ਨੇ ਬਿਰਹੋਂ ਦੀ ਸਾੜੀ ਧੀ ਨੂੰ ਹੋਰ ਦੁਖ ਦਵਾਏ । ਕੀ ਉਸ ਨੂੰ ਯੂਸਫ ਦੀ ਜ਼ੁਲਫਾਂ ਦੇ ਵਲਦਾਰ ਸੰਗਲ ਥੋੜੇ ਸਨ ਜੋ ਹੋਰ ਸੰਗਲ ਪਵਾਏ ? ਪਰ ਸੋਈ ਤਨ ਜਾਨੇ ਜਿਸ ਤਨ ਲੱਗ 1 ਦੁਜੇ ਤਮਾਸ਼ਾ ਈ ਵੇਖਦੇ ਹਨ ਪਰ ਮਾਪੇ ਵੀ ਸੱਚੇ ਸਨ | ਇਕ ਸੱਤ ਬਰਲਾਂ ਦੀ ਕੁੜੀ ਨੂੰ ਇਸ਼ਕ ਤੇ ਬਿਰਹੋਂ ਕੀ ਆਖੇ ? ਏਹ ਵੀ ਇਕ ਅਸਚਰਜ ਸੀ ਪਰ ਰੱਬ ਦਾ ਭਾਨਾ ਅਰ ਕੁੜੀ ਦੇ ਲੇਖ ! ਕਵੀ ਜੀ ਹੋਰ ਪੁਰਾਤਨ ਕਵੀਆਂ ਵਾਂਗਰ ਡੀਵੀਂਆਂ ਦੇ ਵਰੋਪਾ -੧੨੪.