ਹਨ ਅਰ ਜੋ ਮਕਰ ਫਰੇਬ ਹੋਏ ਉਨ੍ਹਾਂ ਬੇ ਦੋਸੀਆਂ ਦੇ ਸਿਰ ਥੱਪਦੇ ਹਨ ਅਰ ਮਰਦ ਦੇ ਕਸੂਰਾਂ ਨੂੰ ਢੱਕਦੇ ਹਨ। ਰਬ ਕਰਦਾ, ਕਿ ਕਵੀ ਜੀ ਨੂੰ ਇਸਤਰੀ ਜਾਤੀ ਦਾ ਉੱਚਾ ਖਿਆਲ ਹੁੰਦਾ।
ਜੇਂ ਯੂਸਫ ਦਾ ਦਾ ਵਸਾਹ ਨ ਕਰਦੀ, ਕੈਦ ਕਰਾਇਓ ਸੁ ਆਪੇ।
ਆਪੇ ਰੰਨਾਂ ਮੌਹਰਾਂ ਦੇਵਨ, ਆਪੇ ਕਰਨ ਸਿਆਪੇ॥
ਭਠ ਰੰਨਾ ਭਠ ਅਕਲ ਰੰਨਾਂ ਦੀ, ਕੋੜਾਹ ਅਕਲ ਜਿਨ੍ਹਾਂ ਦੇ।
ਮਾਸ਼ੂਕਾਂ ਨੂੰ ਕੈਦ ਕਰਾਵਨ, ਫਾਸਦ ਵੈਹਮ ਰਨਾਂ ਦੇ
ਯੂਸਫ਼ ਜੇਹਾਂ ਲਾਵਨ ਲੀਕਾਂ, ਰੰਨਾਂ ਨਾਮ ਜਿਨ੍ਹਾਂ ਦਾ
ਮੈਂ ਹਸਰ ਜੇਲ੍ਹਾਂ ਦੇ ਸਿਰ ਕੱਟੇ, ਸਿਦਕ ਇਨ੍ਹਾਂ ਰੰਨਾਂ ਦਾ॥
ਰਾਜੇ ਭੋਜ ਜੋਹਾਂ ਦੇ `ਤਾਈਂ, ਪਾਏ ਮੂੰਹ ਕੜਯਾਲੇ।
ਕਿਸ ਕਿਸ ਵਾਂਗਨ ਦੱਸੇ ਹਾਫ਼ਜ਼, ਕਿਸਦਾ ਨਾਮ ਸੰਭਾਲੇ॥
ਫੰਦ ਫਰੇਬ ਜ਼ਨਾਨੇ ਕਰਕੇ, ਯੂਸਫ਼ ਲਾਜ਼ਮ ਕੀਤਾ।
ਅੰਬਰ ਪਾੜ ਕੀਤੇ ਪਰਕਾਲੇ, ਕੱਚੀ ਧਾਗੇ ਸੀਤੋ॥
ਭੱਠ ਰੰਨਾਂ ਭੱਠ ਇਸ਼ਕ ਰੰਨਾਂ ਦਾ, ਹਾਫਜ਼ ਆਖ ਪਸਾਰੇ
ਜੋ ਮੰਦੀ ਨੀਤ ਨਜ਼ਰਾਂ ਕਰਸਨ, ਦੋਜ਼ਖ ਸੜਸਨ ਸਾਰੇ॥
ਰੰਨਾਂ ਨੂੰ ਬੁਰਾ ਬਨਾਨਾ ਇਕ ਹਾਫਜ਼ ਨੇ ਈ ਨਹੀਂ ਆਰੰਭਿਆ, ਵਾਰਸ ਦੀ ਵੀ ਅਜੇਹੀ ਈ ਮੱਤ ਮਾਰੀ ਗਈ ਏ॥
ਝੱਟ ਆਖ ਰੰਨੇਂ ਕੇਹੀ ਧੁੰਨ ਪਾਈ, ਤੁਸਾਂ ਭੋਜ ਰਾਜਾ ਲੱਖੀਂ ਕੁੱਟਿਆ ਜੇ। ਮੈਂਹਸਰ ਮਾਰਿਆ ਭੇਤ ਘਰੋਗੜੇ ਦੇ, ਸਨੇ ਲੰਕ ਦੇ ਉਸ ਨੂੰ ਪੱਟਿਆ ਜੇ।
ਮੱਤ ਮਾਰੀ ਜਾਂਦੀ ਹੈ ਮਰਦਾਂ ਦੀ ਤੇ ਦੋਸ਼ ਤੀਵੀਆਂ ਦਾ, ਹੈ ਨਾ ਹਨੇਰ ਪਰ ਕੀ ਕਰਨ ਵਿਚਾਰੀਆਂ। ਲਿਖਨ ਵਾਲੇ ਜੋ ਮਰਦ ਹੋਏ। ਜੇ ਕਿਧਰੇ ਅਜ ਕਲ ਦੀਆਂ “ਸਫਰੇ ਜੈਟ” (Suffragit) ਰੰਨਾਂ ਦੇ ਹੱਥ ਲਗਦੇ ਤਾਂ ਕਵੀ ਸਭ ਕੁਝ ਭੁੱਲ ਜਾਂਦੇ।
-੧੨੫-