ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਖਾਇਆ। ਕਵੀ ਬੁੱਤ ਪੂਜਨ ਵਾਲਿਆਂ ਦੀ ਖਬਰ ਲੈਂਦੇ ਹਨ।

ਹਾਏ! ਆਸ਼ਕ ਹੋਕੇ ਬੁੱਤ ਨੂੰ ਨਿੰਦਨਾ ਨਹੀਂ ਬਨਦਾ:

ਭੱਠ ਪੱਥਰ ਭੱਠ ਪੂਜਨ ਵਾਲੇ, ਵਾਸਦ ਵੈਹਮ ਜਿਨ੍ਹਾਂ ਦੇ।
ਪੱਥਰ ਪੂਜਨ ਰਬ ਵਸਾਰਨ, ਸਹੀ ਥੀਵਨ ਦਰਮਾਂਦੇ
ਸੌ ਸਟ ਖਾਕੇ ਪੱਥਰ ਵਿੱਚੋਂ ਸੂਰਤ ਜੋ ਬਨ ਆਵੇ
ਸਿਰ ਅਪਨੇ ਹੱਥ ਪਰ ਨਾ ਢੱਕੇ, ਕਦੋਂ ਮੁਰਾਦ ਪੁਜਾਵੇ।

ਕਬੀਰ ਜੀ ਦਾ ਕਥਨ ਯਾਦ ਆਉਂਦਾ ਹੈ:

ਖਾਨ ਗਢਿ ਕੇ ਮੂਰਤਿ ਕੀਨੀ ਦੇਕੈ ਛਾਤੀ ਪਾਉ॥
ਜੋ ਏਹ ਮੂਰਤ ਸਾਚੀ ਹੈ ਤਉ ਘੜਣ ਹਾਰੇ ਖਾਉ॥

ਫੇਰ ਕਵੀ ਜੀ ਕਿਧਰੇ ਸਾਈਂ ਲੋਕਾਂ ਵਾਂਗਰ ਸੱਚੇ ਬਚਨ ਕਰਦੇ ਹਨ। ਏਹ ਹੈ ਕਿ ਕਵੀ ਜੀ ਦੀ ਲਗਨ ਰੱਬ ਦੇ ਪਾਸੇ ਵੀ ਸੀ, ਕਦੀ ਇਸ਼ਕ ਮਜਾਜ਼ੀ ਕਦੀ ਹਕੀਕੀ, ਪਰ ਪਾਇਆ ਕੁਝ ਵੀ ਨਾਂ:

ਕੂੜੀਂ ਗੱਲੀ ਕੁਝ ਨਾ ਵੱਲੋ ਬਖਸ਼ ਕਦਾਂਈ ਭੋਰਾ
ਅਮਲਾਂ ਬਾਝੋਂ ਢੋਈ ਨਾਹੀਂ ਨਾਂ ਕਰ ਵੇਖੀਂ ਜ਼ੋਰਾ॥
ਯੂਸਫ ਜੇਹਾਂ ਪੌਨ ਕਜ਼ੀਏ ਹੈਂ ਤੂੰ ਕੌਨ ਵਿਚਾਰੇ।
ਲਿਖੀ ਕਲਮ ਕਦੀ ਨਾ ਮਿਟਸੀ ਰਬ ਰੱਖੇ ਰੱਬ ਮਾਰੇ॥
ਮੀਆਂ ਚੁਗਲਾਂ ਦੀ ਖਸਲਤ ਮੰਦੀ ਸੁਣਕੇ ਸਭ ਤੋਂ ਡਰਦਾ।
ਚੁਗਲਾਂ ਦਾ ਮੂੰਹ ਕਾਲਾ ਹੋਸੀ ਰੋਜ਼ ਕਿਆਮਤ ਫਰਦਾ॥
ਖੰਜਰ ਸੱਟ ਜ਼ੁਲੈਖਾਂ ਦਿੱਤਾ ਸਟ ਪਾਇਓਸੂ ਹੱਥ ਸ਼ਤਾਬੀ
ਸੱਪ ਲੋਟੇ ਚਿੰਲਮਨ ਜਿਉਂ ਕਰ ਚੇਹਰਾ ਜ਼ਰਦ ਗੁਲਾਬੀ

(ਕੇਹਾ ਸੋਹਨਾ ਨਕਸ਼ਾ ਹੈ

ਕਵੀ ਜੀ ਅਪਨੀ ਰਚਨਾ ਜਾਂ ਸ਼ਾਇਰੀ ਦੀ ਬਾਬਤ ਲਿਖਦੇ ਹਨ:

-੧੨੭-