ਇੱਕ ਇੱਕ ਬੈਂਤ ਜੋ ਦਾਖਲ ਕੀਤਾ ਅੰਦਰ ਏਸ ਰਸਾਲੇ
ਮੈਂ ਭਰ ਜਾਮਂ ਉਤੋਂ ਉਤੀ ਪੀਤੇ ਲੋਹੂ ਦਿਲ ਦੇ ਨਾਲੇ॥
ਸ਼ਾਇਰ ਹੋਵਨ ਹੱਸਨ ਖੇਡਨ ਪੀਵਾਂ ਜੈਹਰ ਪਿਆਲਾ
ਬੇ ਬਿਫਕਰਾਂ ਨੂੰ ਚਰਬ ਨਵਾਲਾ ਖੰਡ ਖੀਰ ਨਵਾਲਾ।
ਭਰ ਭਰ ਸ਼ਾਇਰ ਗੋੜੇ ਮਾਰਨ ਅੰਦਰ ਲਹੂ ਦਿਲਾਂ ਦੇ
ਤਾਂ ਕੱਢ ਕੱਢ ਲਾਲ ਪ੍ਰੋਵਨ ਲੜੀਆਂ ਜੂੰ ਜੂੰ ਵੇਖਨ ਮਿਲਦੇ!!
ਜਾਂ ਚਲ ਸੁਘੜ ਮਜਲਸ ਬੈਠੇ ਜੂੰ ਅਸਮਾਨ ਸਤਾਰੇ।
ਉਹ ਤਾਵਨ ਤਾਵਾਂ ਚਰਬ ਪਛਾਨਨ ਦੇਨ ਬਲਾਕ ਸੁਨਾਰੇ।
ਹੈਂ ਨੈਨਾਂ ਦੇ ਨਾਲ ਪਰੋਏ ਚੁਨ ਚੁਨ ਦੂਰ ਪਰਾਨੇ।
ਤਾਂ ਉਹ ਹਾਰ ਮੁਰਤਬ ਹੋਇਆ ਆਲਮਗੀਰ ਜ਼ਮਾਨੇ॥
ਸੱਚ ਮੁੱਚ ਕਵੀ ਜੀ ਦਾਂ ਕਬਨ ਠੀਕ ਹੈ ਕਵਿਤਾ ਲਿਖਨੀ ਕੋਈ ਖਾਲਾ ਜੀ ਦਾ ਘਰ ਨਹੀਂ॥
ਮੁਕਬਲ ਸ਼ਾਹ
ਮੁਕਬਲ ਸ਼ਾਹ ਹੋਰੀ ਵੀ ਪੰਜਾਬੀ ਦੇ ਇਕ ਪ੍ਰਸਿਧ ਕਵੀ ਹਨ। ਵਾਰਸਸ਼ਾਹ ਦੇ ਨਾਲ ਏਹ ਵੀ ਮੁਹੰਮਦ ਸ਼ਾਹ ਬਾਦਸ਼ਾਹ ਰਾਜ ਵਿਚ ਹੋਏ। ਏਹ ਵਾਰਸ ਤੋਂ ਰਤੀ ਪੁਰਾਣੇ ਜਾਪਦੇ ਹਨ ਏਹਨਾਂ ਦੇ ਜਨਮ ਦੀ ਤਾਰੀਖ ਤੇ ਨਾਹੀਂ ਮਿਲੀ ਪਰ ਏਹਨਾਂ ਨੇ ਜੰਗ ਨਾਮਾਂ ੧੧੬੦ ਹਿਜਰੀ ਵਿਚ ਲਿਖਿਆ ਜੇਹੜਾ ਸੌ ਵਿਸਵਾਂ ਏਹਨਾਂ ਨੇ ਹੀਰ ਤੋਂ ਪਿਛੇ ਲਿਖਿਆ ਹੋਸੀ, ਅਪਨੇ ਬੁਢੇਪੇ ਵਿਚ ਜੋ ਹੀਰ ਪਛਲੇੜ੍ਹੀ ਹੁੰਦੀ ਤਾਂ ਉਸ ਵਿਚ ਲਿਖਨ ਦਾ ਸੰਨ ਦਿੰਦੇ।
ਹੀਰ ਦੇ ਕਿੱਸੇ ਵਿੱਚ ਏਹਨਾਂ ਨੇ ਬੈਂਤ ਦੀ ਧਾਰਨਾ ਵਰਤੀ ਹੈ। ਇਸ ਤੋਂ ਪੁਰਾਣਾ ਕੋਈ ਕਿੱਸਾ ਨਹੀਂ ਮਿਲਦਾ ਜਿਸ ਵਿਚ ਬੈਂਤ
-੧੨੮-