ਇੱਕ ਖਾਸ ਸਾਂਚੇ ਵਿੱਚ ਢਾਲਿਆ ਜਾਂਦਾ ਹੈ, ਪਰ ਸੁੱਧ ਕਵਿਤਾ ਲਈ ਛੰਦਾ ਬੰਦੀ ਜਰੂਰੀ ਨਹੀਂ। ਅਜ ਕਲ ਏਸ ਛੰਦਾ ਬੰਦੀ ਦਾ ਨਾਮ ਈ ਕਵਿਤਾ ਪੈ ਗਇਆ ਹੈ, ਪਰ ਅਸਲ ਵਿਚ ਨਿਰੋਲ ਕਵਿਤਾ ਏਹਨਾਂ ਪਿੰਗਲੇ ਸੰਗਲਾਂ ਤੋਂ ਬਾਹਰ ਹੈ।
ਕਵਿਤਾ ਅਸਲ ਕੀ ਹੈ ? ਏਸ ਗੱਲ ਤੇ ਵਡੇ ੨ ਕਵੀਆਂ ਦੀ ਅੱਡ ੨ ਰਾਏ ਹੈ, ਯੂਨਾਨੀ ਤੇ ਆਖਦੇ ਹਨ ਕਿ ਕਵਿਤਾ ਲਈ ਇਕ ਖਾਸ "ਸ਼ਕਲ" ਅਥਵਾ-ਛੰਦ--ਦੀ ਲੋੜ ਨਹੀਂ। ਕੇਵਲ ਉੱਚ ਵਿਸ਼ੇ ਦੇ ਖਿਆਲ ਦੀ ਲੋੜ ਹੈ। ਪਰ ਹੀਗਲ (hegel) ਕਵੀ (Meter) ਵਜ਼ਨ ਜਾਂ ਤੋਲ ਨੂੰ ਬੜਾਜਰੂਰੀ ਸਮਝਦਾ ਹੈ। ਅਰ ਹੈ ਵੀ ਸੱਚ, ਬਿਨਾਂ “ਵਜ਼ਨ" (Meter) ਦੇ ਕਵਿਤਾ ਦੀ ਸੋਝੀ ਆਮ ਲੋਕਾਂ ਨੂੰ ਘਟ ਪੈਂਦੀ ਹੈ, ਨਸਰ (ਵਾਰਤਕ) ਤੇ ਨਜ਼ਮ (ਛੰਦਾ ਬੰਦੀ) ਦਾ ਭੇਦ ਉਡ ਜਾਂਦਾ ਹੈ। (Dryden) ਡਰਾਇਡਨ ਆਦ ਜੈਸੇ ਪ੍ਰਸਿਧ ਅੰਗਰੇਜ਼ ਕਵੀਆਂ ਦੇ ਖਿਆਲ ਵਿੱਚ ਕਵਿਤਾ ਦੀ ਸਾਰ ਜਾਂ ਜੜ (Emotion) ਜੀ ਦਾ ਉਬਾਲ ਤੇ ਉਭਾਰ ਹੈ। ਕਵਿਤਾ ਲਿਖਨ ਲਈ ਇੱਕ ਮਨੁੱਖ ਨੂੰ ਵੈਰਾਗ ਜਾਂ ਆਨੰਦ ਦੀ ਅਜੇਈ ਉੱਚੀ ਪਦਵੀ ਤੇ ਪੁੱਜਨਾ ਚਾਹੀਦਾ ਹੈ ਜੋ "ਅਹੰਤਾ" (ਆਪਨਿਤ) ਦਾ ਗਿਆਨ (ਸੋਝੀ) ਦੂਰ ਹੋ ਜਾਏ। ਸੋਚ ਵਿਚ ਅਜੇਹੀ ਲੀਣਤਾ ਹੋਵੇ ਕਿ “ਮੈਂ" ਭੁਲ ਜਾਏ॥
ਕਵਿਤਾ ਦੀ ਕਾਰੀਗਰੀ] ਏਹ ਤੇ ਕਵਿਤਾ ਦਾ ਨੰਗਾ ਢਾਂਚਾ ਹੋਇਆ, ਪਰ ਅਸਲ ਵਿੱਚ ਕਵਿਤਾ ਇਕ (Art) ਹੁਨਰ ਹੈ, ਜਿਸ ਵਿਚ ਕਾਰੀਗਰੀ ਦੀ ਲੋੜ ਹੈ, ਉਹ ਕਾਰੀਗਰੀ ਕੀ ਹੈ, ਮਨ ਦੇ ਖਿਆਲ ਤੇ ਚਾ ਨੂੰ ਸੋਹਣੀ, ਸੁਰੀਲੀ ਲੈਅ ਵਿਚ ਦਸਨਾਂ, ਭਾਵੇਂ ਉਹ ਕੁੜੀਆਂ ਵੌਹਟੀਆਂ ਦਾ ਗੌਣ ਹੋਵੇ ਭਾਵੇਂ ਵਾਰਸ ਤੇ ਬੁਲ੍ਹੇ ਦੀ ਲਿਆਕਤ ਦਾ ਸਿੱਟਾ,-੧੧-