ਪੰਨਾ:ਕੋਇਲ ਕੂ.pdf/130

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ। ਏਸ ਕਰਕੇ ਜੰਗਨਾਮਾ ੧੧੬੦ ਵਿਚ ਲਿਖਿਆ ਗਿਆ | ਵਾਰਸ ਦੀ ਹੀਰ ਤੋਂ ੨੦ ਵਰਹੇ ਪੈਹਲੇ ਕਵੀ ਜੀ ਦੀ ਕਵਿਤਾ “ਹੀਰ” ਸਵਾਦਲੀ ਤੇ ਠੇਠ ਪੰਜਾਬੀ ਵਿਚ ਹੈ । ਵਾਰਸ ਨਾਲ ਮਿਲਦੀ ਹੈ ਪਰ ਬੋਹਤ ਲੰਮਾ ਚੌੜਾ ਨਹੀਂ ਕੀਤਾ। ਇਕ ਸਾਧਾਰਨ ਪ੍ਰੇਮ ਦੇ ਕਿਸੇ ਨੂੰ ਸਧਾਰਨ ਗੱਲਾਂ ਵਿਚ ਆਖ ਸੁਨਾਇਆ ਹੈ । ਜੰਗ ਨਾਮ ਦੀ ਬਾਟਨ ਪੁਰਾਤਨ ਹੈ ਫਾਰਸ ਦੀ ਬੋਹਰ:- ਫੇਲਨ ਫੇਲਨ ਫਾਇਲਨ ਮਫ ਉਲਿਨ ਮਫਊਲ) ਜੋ ਢੇਰ ਸਾਰੇ ਕਵੀਆਂ ਨੇ ਜੰਗਨਾਮੇ ਲਿਖਨ ਵਿਚ ਵਰਤੀ ਹੈ ਓਹੀ ਏਹਨਾਂ ਵਰਤੀ, ਅਰ ਏਹ ਬੈਹਰ (ਧਾਰਨਾ) ਪੰਜਾਬੀ ਵਿਚ ਬੀਰ ਰਸ ਦੀ ਧਾਰਨਾ ਹੋ ਚੁਕੀ ਹੈ I | ਕਵੀ ਜੀ ਨੇ ਬੀਰ ਰਸ ਦਾ ਚੰਗਾ ਸਮਾਂ ਨਹੀਂ ਬੱਧਾ, ਹਾਂ ਕਰਨਾ ਰਸ ਚੰਗਾ ਵਿਖਾਲਿਆ ਹੈ ਅਰ ਪੜਨ ਵਾਲਿਆਂ ਦੇ ਜੀਆ ਨੂੰ ਮੋਮ ਕਰ ਦੇਨ ਵਿਚ, ਕਿਧਰੇ ੨ ਆਪ ਨੇ ਕਾਮਯਾਬੀ ਪਾਈ ਹੈ 11 |' ਜੀਕਨ:-ਸਮ ਦੀ ਲੋਥ ਤੇ ਉਸਦੀ ਨਵੀਂ ਵਿਆਹੀ ਵਿਧਵਾ ਵੈਨ ਕਰਦੀ ਹੈ: ਸਾਈਆਂ ਤੇਰੀ ਸੇਜ ਤੇ ਮੂਲ ਨ ਸੱਤੀ ਸੁੱਖ । ਕੇਹਾ ਲਾਇਆ ਰਬ ਨੇ ਮੈਨੂੰ ਡਾਢਾ ਦੁੱਖ ॥ ਲੋੜਾ ਕਹਿਆ ਵਰਤਿਆ ਮੈਂ ਤਾਂਝੀ ਦੇ ਭਾ । ਇਕ ਅਕੱਲੀ ਮੈਂ ਰਹੀ ਚਲਾ ਗਿਆ ਨੌ ਸ਼ਾਹ ॥ ਮੈਲਾ ਮੋਹਰ ਨਾ ਹੋਇਆ ਖੁਸ਼ੀ ਨਾ ਹੋਈ ਇੱਕ ! ਮੱਥਾ ਸਾਰਾ ਭਨਿਆ ਭੱਨੀ ਸਾਰੀ ਹਿੱਕ ॥ ਏਹ ਦੁੱਖ ਸਾਰੀ ਉਮਰ ਦਾ ਕੱਟਨ ਹੋਇਆ ਮੁਹਾਲ ! ਬੀਬੀ ਆਹੀਂ ਮਾਰਦੀ ਹਾਲੋਂ ਹੋ ਬੇਹਾਲ ॥ ਹਜ਼ਰਤ ਹੁਸੈਨ ਦੇ ਸ਼ਹੀਦ ਹੋਨ ਤੇ ਵੈਨ -੧੩੦