ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਜ਼ਰਤ ਹੁਸੈਨ ਦੀ ਆਉਨ ਵਾਲੀ ਮੌਤ ਨੂੰ ਦੱਸਦੀ ਹੈ ਪਰ ਕਵੀ ਜੀ ਨੇ ਤੇ ਦੋ ਹਰਫ ਲਿਖਕੇ ਕਲੇਜਾ ਕੱਢ ਲਿਆ:-ਬੀਬੀ ਫਾਤਮਾ ਇਕ ਜੰਗਲ ਵਿਚ ਬੌਕਰ ਦੇਂਦੀ ਸੀ, ਨੂੰਹ ਪੁਛਦੀ ਏ ਕੀ ਕਰਦੇ ਓ?

ਉਤ:

ਕੇਹਾ ਬੀਬੀ ਫ਼ਾਤਮਾ ਤੂੰ ਸੁਨ ਮੇਰੀ ਧੀ
ਉਮਰ ਇਮਾਮ ਹੁਸੈਨ ਦੀ ਸਾਰੀ ਪੁੱਜ ਰਹੀ।
ਭਲਕੇ ਮੇਰਾ ਲਾਡਲਾ ਸ਼ਾਹ ਹੁਸੈਨ ਇਮਾਮ
ਤਾਜ਼ੀ ਘੋੜੇ ਉਪਰੋਂ ਡਿਗੇ ਇੱਤ ਮੁਕਾਮ॥
ਕਰਨੀ ਹਾਂ ਇਸ ਜੁਗਾਂ ਥੀਂ ਕੈਂਕਰ ਕੰਡੇ ਦੂਰ।
ਮਤ ਕੋਈ ਚੁੱਬੇ ਉਸਨੂੰ ਤਨ ਹੋਵੇ ਰੰਜੂਰ॥

ਹਾਏ ਜਿਗਰਾਂ। ਜਗਤ ਦਾ ਮਾਤਮ ਤੇ ਸੋਗ ਦੱਸਦੇ ਹਨ:

(ਇਸ ਦਾ ਮੁਕਾਬਲਾ ਹਾਫਜ਼ਨਾਲ ਕਰੋ

ਬਾਗੀ ਰੋਵਨ ਕੋਇਲਾਂ ਵਿਚ ਪਹਾੜਾਂ ਮੋਰ।
ਸਨ ਪੜਾਂ ਸਨ ਡਾਲੀਆਂ ਰੁਖਾਂ ਪਾਇਆ ਸ਼ੋਰ।
ਰੁਨੀ ਚਿੜੀ ਚੜੂੰਗੜੀ ਰੋਏ ਜੰਗਲ ਘਾਹ!
ਝੜੀ ਲਾਈ ਸੀ ਬੱਦਲਾਂ ਮਾਰੀ ਡਾਢੀ ਆਹ॥
ਅੰਬਰ ਕਾਲਾ ਹੋਇਆ ਰੋਵੇ ਬੇ ਹਿਸਾਬ
ਹੁਕਮ ਹੋਵੇ ਤਾਂ ਝੜ ਪਵਾਂ ਮੈਨੂੰ ਨਾਹੀਂ ਤਾਬ
ਧਰਤ ਨਮਾਨੀ ਆਖਦੀ, ਕਰ ਕਰ ਡਾਢੇ ਹਾਲ
ਨਿੱਘਰ ਜਾਵਨ ਖਾਰਜੀ, ਚਕ ਪਵੇ ਜੰਜਾਲ॥

ਜੰਗ ਦਾ ਨਕਸ਼ਾ ਖਿੱਚਦੇ ਹੋਏ ਕਵੀ ਜੀ ਨੇ ਲਿਖਿਆ ਹੈ:

ਫੱਟੇ ਸਾਰੇ ਖਾਰਜੀ ਜੈ ਸੈ ਗੋਲੇ ਨਾਲ

-੧੩੨-