ਕੁਲ ਤਿਹਾਏ ਰੱਤ ਦੇ ਵੱਜ ਰਹੇ ਫਿਲਹਾਲ ! ਪੁਰਜ਼ੇ ਕੀਤੇ fਸਰੀਆਂ ਜੱਰਾ ਬੱਕਤਰ ਖੋਲ । ਪਿੜ ਛੱਡ ਚੱਲੇ ਖਾਰਜੀ ਨਿਕਲ ਗਓ ਨੇ ਬੋਲ । ਨੇਜ਼ੇ ਨਾਲ ਉਡੰਬਦਾ ਸ਼ਾਹ ਹਨੀਫ ਦਲੇਰ । ਵਾਗੂੰ ਸੀਖ ਕਬਾਬ ਦੀ ਸੌ ਸੌ ਕੀਤੇ ਢੇਰ | ਜਿਸਨੂੰ ਪਾਰ ਕਰ ਲਾਂਵਦਾ ਸ਼ਾਹ ਸਫ ਤੁਫੰਗ । ਜ਼ਰਾ ਬੱਖਰ ਫੱਟ ਕੇ ਦਿੱਲ ਵਿਚ ਰਹੇ ਨਸੰਗ ॥ ਗੋਲੀ ਉਪਰ ਸ਼ੇਰ ਤੇ ਫੇਰ ਚੁਪਾਏ ਕੱਟ । ਬੈਹਕੇ ਨਾਲ ਬੰਦੂਕ ਦੇ ਹੱਥੋਂ ਮਾਰੇ ਸੱਟ ॥ ਓਸ ਵੇਲੇ ਬੰਦੁਕ ਤੇ ਗੋਲਾ ਬਾਰੂਦ ਨਹੀਂ ਸਨ, ਕਵੀ, ਜੀ ਨੇ ਅਪਨੇ ਸਮੇ ਦੀ ਵਾਰਤਾ ਲਿਖੀ ਹੈ ॥ ਕਵੀ ਜੀ ਨੇ ਏਹ ਜੰਗ ਨਾਮਾ ਅਪਨੀ' ਹਦੀਸ ਦੀ ਵਾਕ ਫੀਅਤ ਤੋਂ ਲਿਖਿਆ ਹੈ, ਫਾਰਸੀ ਪਦ ਵੀ ਚੰਗੀ ਤਰ੍ਹਾਂ ਵਰਤੇ ਹਨ ਕਿ ਉਹਨਾਂ ਦੀ ਵਿਦਿਆ ਦਾ ਪਤਾ ਲੱਗੇ ਪਰ ਅਸਲੀ ਕਵਿਤਾ ਉਥੇ ਹੀ ਆਈ ਹੈ ਜਿੱਥੇ ਠੇਠ ਪੰਜਾਬੀ ਵਰਤੀ ਹੈ । ਕਵੀ ਜੀ ਅੱਖਾਂ ਤੋਂ ਅੰਨ੍ਹੇ ਸਨ ਲਿਖਦੇ ਹਨ: ਤਖੱਲਸ ਏਸ ਫਕੀਰ ਦਾ ਮੁਕਬਲ ਹੈ ਮਸ਼ਹੁਰ । ਏਹ ਆਜਜ਼ ਹੈ ਭਾਈਓ ਅੱਖੀ ਥਾਂ ਮੈਹਜੂਰ ਹੀਰ ਮਕ ਬਲ-ਏਹ ਹੀਰ ਸੌ ਵਿਸਵੇ ਸਭ ਤੋਂ ਪੁਰਾਨੀ ਹੈ । ਇਸ ਦਾ ਸੰਨ ਕੋਈ ਨਹੀਂ ਪਰ ਜੇ ਇਹ ਜੰਗ ਨਾਮੇ ਤੋਂ ਪੇਹਲੇ ਲਿਖੀ ਹੈ ਤਾਂ ਵਾਰਸ ਤੋਂ ਪੁਰਾਨੀ ਹੀ ਹੈ । ਇਸ ਹੀਰ ਵਿੱਚ ਗੱਲਾਂ ਨੂੰ ਲੰਮਾ ਚੌੜਾ ਕਰਕੇ ` ਨਹੀਂ ਦਸਿਆ, ਜੋ ਮਜ਼ਮੂਨ ਇਸ ਹੀਰ ਵਿੱਚ ਹੈ ਓਹੀ ਵਾਰਸ ਵਿੱਚ, ਫਰਕ ਇਨਾ ਕਿ ਵਾਰਸ ਵਿਚ ਵਧਾ ਕੇ ਲਿਖਿਆ ਹੈ ਅਰ ਮੁਕਬਲ ਨੇ ਸਰੀਰ ਨਾਲ । ਇਸ -੧੩੩
ਪੰਨਾ:ਕੋਇਲ ਕੂ.pdf/133
ਦਿੱਖ