ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਲਾ ਮੀਆਂ। ਨਹੀਂ ਸੰਗਦੇ ਸੂਲੀਆਂ ਫਾਂਸੀਆਂ ਥੀਂ,
ਕਾਜ਼ੀਰਾ ਦੇ ਝਗੜਸਾਂ ਜਾ ਮੀਆਂ। ਆਪ ਕੱਟਸਾਂ ਬਨੀ
ਪਰ ਮੂਲ ਤੈਨੂੰ, ਤੱੜੀ ਲਗਨ ਨਾ ਦੇਵਸਾਂ ਵਾ ਮੀਆਂ
ਆਈ ਮੁਕਬਲੇ ਦੀ ਜਾ ਮਰਾਂਗੀ ਮੈਂ, ਸ਼ਾਹਦ ਹਾਲ ਦਾ
ਆਪ ਖੁਦਾ ਮੀਆਂ॥

ਏਹ ਹੈ ਇਸ਼ਕ ਰਾਂਝਨ ਲਈ ਹੀਰ ਦੁਖ ਝਲਨ ਤਿਆਰ ਹੈ:

ਹੀਰ ਆਖਦੀ ਰਾਂਝੇ ਦੇ ਨਾਮ ਉਤੋਂ, ਹਟ ਹਟ ਬਾਜ਼ਾਰ
ਵਕਾਉਨੀ ਹਾਂ। ਇੱਕੋ ਦਿਲ ਆਹਾ ਸੋਈਓ ਲਿਆ ਰਾਂਝੇ,
ਮਿੱਟੀ ਖੇੜਿਆਂ ਦੇ ਸਿਰ ਪਾਉਨੀ ਹਾਂ। ਮੀਆਂ ਹੋਰ ਤੇ
ਬੰਦੀ ਨੂੰ ਯਾਦ ਨਹੀਂ, ਜਾਮਾ ਇਸ਼ਕ ਤੁਸਾਡੇ ਦਾ ਸੀਉਨੀ
ਹਾਂ। ਮੇਰੇ ਮਰਨ ਤੇ ਜੇ ਰਜ਼ਾ ਤੇਰੀ, ਜ਼ੈਹਰ ਘੋਲ ਪਿਆਲੜਾ ਪੀਉਨੀ ਹਾਂ॥

ਕਾਜ਼ੀ ਨੇ ਜਦ ਖੇੜਿਆਂ ਦੀ ਦੌਲਤ ਦਾ ਲਾਲਚ ਦਿੱਤਾ, ਤਾਂ ਇਸ਼ਕ ਮੱਤੀ ਹੀਰ ਆਖਦੀ ਹੈ:

ਹੀਰ ਆਖਦੀ ਮੰਗ ਹਾਂ ਚਾਕ ਦੀ ਮੈਂ, ਦਿਲ ਗ਼ੈਰ ' ਤੇ ਮੂਲ
ਨਾ ਲਿਆਉਂਨੀ ਹਾਂ। ਸੱਥਰ ਰਾਂਝੇ ਦਾ ਖੈਰ ਨੇਮਤਾਂ ਨੇ
ਭਾ ਖੇੜਿਆਂ ਦੇ ਪਲੰਘ ਨੂੰ ਲਾਉਨੀ ਹਾਂ। ਵੰਗਾਂ ਪੈਨਸਾਂ
ਚੂੜੇ ਦੀ ਥਾਉਂ ਮਾਏ, ਬਦਲੇ ਨੱਥ ਦੇ ਲੌਂਗ ਹੰਡਾਉਂਨੀ ਹਾਂ।
ਧੰਨ ਭਾਗ ਮੇਰੇ ਜਿਦ੍ਹਾ ਕੌਂਤ ਰਾਂਝਾ ਮੁਕਬਲ ਯਾਰ ਦਾ
ਨਾਉਂ ਧਿਆਉਂਨੀ ਹਾਂ।

ਕਵੀ ਜੀ ਨੇ ਰੂਪ ਦੇ ਨਿਚਲੇ ਵਿੱਚ ਢੇਰ ਪੰਨੇ ਕਾਲੇ ਨਹੀਂ

ਕੀਤੇ ਤੇ ਨਾਂ ਹੀ ਲੰਮੀਆਂ ਚੌੜੀਆਂ ਤਸ਼ਬੀਹਾਂ ਤੇ ਅਲੰਕਾਰ ਤੋਂ

-੧੩੭-