ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੰਮ ਲੀਤਾ ਹੈ। ਇਕ ਪ੍ਰੇਮ ਦੀ ਕਥਾ, ਪ੍ਰੇਮ ਨਾਲ ਸੁਨਾਈ ਹੈ:

ਅੱਖੀ ਨੈਨ ਤਾਰੇ ਮੁੱਖ ਚੰਦ ਜੇਹਾ, ਸੰਦਲ ਭਿੰਨੜੇ ਤੇ ਰੜੇ
ਕੇਸ ਮੀਆਂ। ਘਰੀਂ ਜਾਲਨਾ ਬੈਠ ਕੇ ਫਕਰ ਫਾਕਾ, ਮੁਕਬਲ
ਭੱਠ ਪਿਆ ਪਰਦੇਸ ਮੀਆਂ।

ਕਵੀ ਦੇ ਲੇਖ ਤੋਂ ਉਸ ਸਮੇਂ ਦੀਆਂ ਪੁਰਾਣੀਆਂ ਰਸਮਾਂ ਤੋਂ ਰੀਤਾਂ ਜੋ ਮੁਸਲਮਾਨਾਂ ਵਿਚ ਵਿਆਹ ਸਮੇਂ ਹੁੰਦੀਆਂ ਸਨ ਖੂਬ ਪਤਾ ਲਗਦਾ ਹੈ।ਏਹ ਰੀਤਾਂ ਹਿੰਦੂਆਂ ਨਾਲ ਮਿਲਦੀਆਂ ਅਰ ਅੱਜ ਤੀਕ ਚਲੀਆਂ ਆਉਂਦੀਆਂ ਹਨ, ਜੰਞ ਦਾ ਆਉਣਾ ਦਸਦੇ ਹਨ:

ਵਿਚ ਝੰਗ ਸਿਆਲਾਂ ਦੇ ਗੁਲ ਹੋਇਆ, ਵੇਖੋ ਹੀਰ
ਸਿਆਲਾਂ ਦੀ ਜੰਞ ਆਈ। ਮਾਂਜੀ ਆਏ ਅੱਗੋਂ ਜੰਞ ਲੈਨ
ਤਾਂਈ, ਵੰਜਵੇਂ ਆਦਰ ਭਟਾਈਆਂ ਝੂਮ ਨਾਈ। ਗਲੀ
ਜਾਂਞੀਆਂ ਦੇ ਰੰਗਾ ਰੰਗ ਜੋੜੇ, ਤੁਰਕੀ ਤਾਜ਼ੀਆਂ ਦੀ ਨਹੀਂ
ਅੰਤ ਕਾਈ। ਸ਼ੈਹਰ ਆ ਵੜੇ ਸੋਹਨੇ ਫੇਰ ਡਿੱਠੇ, ਮੁਕਬਲ
ਆਖਦਾ ਇਨ੍ਹਾਂ ਦੀ ਧਨ ਮਾਈ | ਜੰਞ ਆ ਵੜੀ ਕੁੜੀਆਂ
ਲੈਨ ਗਈਆਂ, ਅੱਗੋਂ ਸਹੇਲੀਆਂ ਹੀਰ ਦੀਆਂ ਜੰਞ ਤਾਈਂ
ਸੈਦੇ ਖੇੜੇ ਨੂੰ ਕੁੜੀਆਂ ਨੇ ਘੇਰ ਲੇਆ, ਜਿਉਂ ਪ੍ਰਵਾਰ ਆ
ਪੈਂਦੇ ਚੰਨ ਭਾਈਂ।

ਵਾਜੇ:-

ਵੱਜਨ ਤੂਤੀਆਂ ਤੇ ਤੁਰੀਆਂ ਭਰਨ ਸੁਚਾਂ, ਜੰਞ ਵੇਖਨੇ ਨੂੰ
ਜਗ ਆਉਂਦਾਏ। ਨੱਚਨ ਸੈਂਕੜੇ ਤਾਇਫੇ ਗੋਲਿਆਂ ਦੇ, ਚੰਨ
ਵੇਖ ਜਿਨ੍ਹਾਂ ਨੂੰ ਸ਼ਰਮਾਉਂਦਾ ਏ। ਸੱਦ ਡੂਮਨੀ ਨੂੰ ਸ਼ੱਕਰ ਦੇ
ਮਲਕੀ, ਕੈਂਹਦੀ ਖੇੜੇ ਨੂੰ ਸੱਦ ਲਿਆ ਖਾਂ ਨੀ।ਮੌਲੀ ਨਾਲ
ਜਾ ਕੱਛ ਤੂੰ ਗੱਭਰੂ ਨੂੰ, ਹੋਰ ਸ਼ਗਨ ਗੂਨ ਮਨਾ ਖਾਂ ਨੀ॥

ਛੱਲਾ ਮੁੰਦਰੀ ਦਾ ਨਕਸ਼ਾ ਕਵੀ ਨੇ ਖੂਬ ਖਿੱਚਿਆ। ਏਸ ਰਸਮ

-੧੩੮-