ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖਾ ਨਾਹੀਂ। ਪਿੰਡ ਪਿੰਡ ਫਿਰਾਂਵਦਾ ਲੇਖ ਮੈਨੂੰ, ਆਪ
ਭਟਕਨੇ ਦੀ ਕੁਝ ਚਾਹ। ਕੋਈ ਆਖੇ ਤੇ ਸਿਰ
ਦੇ ਜ਼ੋਰ ਰੋਹੜਾਂ, ਅਗੇ ਜਾਵਨੇ ਦੀ ਪਰਵਾਹ ਨਾਹੀਂ।
ਮੌਲਾ ਜਾਨਦਾ ਹੈ ਖੇੜੇ ਮੁਕਬਲੇ ਨੂੰ; ਮਾਸ਼ੂਕ ਦੇ ਬਾਝ
ਟਿਕਾ ਨਾਹੀਂ॥

ਮੁਕਬਲ ਤੇ ਵਾਰਸ ਨੂੰ ਪੜ੍ਹੀਏ ਤਾਂ ਏਹ ਪਤਾ ਲਗਦਾ ਹੈ ਕਿ ਦੋਨੋਂ ਇਕੋ ਕਵਿਤਾ ਦੇ ਸਕੂਲ ਵਿੱਚ ਪੜ੍ਹੇ ਹਨ। ਬੈਂਤ ਅਜੇਹੇ ਮਿਲਦੇ ਹਨ ਕਿ ਇਕ ਦੂਜੇ ਨਾਲ ਵਟਾ ਦੇਵੋ ਤਾਂ ਪਤਾਂ ਨਾ ਲਗੇ। ਕਿਸੇ ਗੱਲ ਵਿਚ ਮੁਕਬਲ ਦੇ ਬੈਂਤ ਵਾਰਸ ਤੋਂ ਘੱਟ ਨਹੀਂ ਕਿੱਸੇ ਵਿਚ “ਮੁਕਾਲਿਮਾ’ ਦੂ ਬਦੂ ਗੱਲਾਂ ਦਾ ਉਸ ਨੇ ਏਹਨਾਂ ਗੱਲਾਂ ਨੂੰ ‘ਸ਼ੋਖੀ’ ਨਾਲ ਭਰ ਹਾਂ ਵਾਰਸ ਦੇ ਬੜਾ ਜ਼ੋਰ ਹੈ ਅਰ ਦਿੱਤਾ ਹੈ, ਜੋ ਗੱਲ ਮੁਕਬਲ ਵਿੱਚ ਨਹੀਂ। ਏਹ ਪਤਾ ਨਹੀਂ ਕਿ ਮੁਕਬਲ ਨੂੰ ਬਿਰਹਾਂ ਦੀ ਸਾਂਗ ਲੱਗੀ ਸੀ ਕਿ ਨਹੀਂ। ਇਸ ਗੱਲ ਦਾ ਬੌਹ ਉਸ ਦੇ ਲੇਖਾਂ ਤੋਂ ਘੱਟ ਲਗਦਾ ਹੈ ਪਰ ਵਾਰਸ ਦਾ ਬਿਰਹਾਂ ਤੋਂ ਸੋਜ਼ ਉਸ ਦੀ ਹੀਰ ਵਿਚੋਂ ਫੁੱਟ ਫੁੱਟ ਨਿਕਲਦਾ ਹੈ॥

ਸੱਯਦ ਵਾਰਸ ਸ਼ਾਹ

ਸੱਯਦ ਵਾਰਸ ਸ਼ਾਹ ਜੀ ਪੰਜਾਬੀ ਦੀ ਲਿਟ੍ਰੇਚਰ ਵਿੱਚ ਸਭ ਤੋਂ ਮਸ਼ਹੂਰ ਕਵੀ ਹੈਨ, ਜੀਕਨ ਹਿੰਦੀ ਵਿੱਚ ਤੁਲਸੀ ਦਾਸ ਘਰ ਘਰ ਗਲੀ ੨ ਵਿਚ ਮਸ਼ਾਹਰ ਹੈ, ਇਸੇ ਤਰ੍ਹਾਂ ਵਾਰਸ ਦੇ ਬੈਂਡ ਪਿੰਡ, ਸ਼ੈਹਰ, ਪੈਲੀ ਬਾਜ਼ਾਰ, ਜੱਟ ਕਰਾੜ ਸਭ ਸਵਾਦ ਲਾ ਲਾ ਕੇ ਪੜ੍ਹਦੇ ਹਨ। ਇਕ ਤੇ ਕਿੱਸਾ ਹੀਰ ਰਾਂਝੇ ਦਾ, ਦੂਜੇ ਲਿਖਨ ਵਾਲੇ ਵਾਰਸ ਹੋਰੀ, ਸੋਨੇ ਤੇ ਸੁਹਾਗੇ ਦਾ ਕੰਮ ਹੋਇਆ। ਹੀਰ ਤੇ ਰਾਂਝੇ ਦੇ ਇਸ਼ਕ

-੧੪੧-