ਪੰਨਾ:ਕੋਇਲ ਕੂ.pdf/142

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਓਹ ਰੰਗ ਚੜਾਇਆ ਕਿ ਰਾਂਝੇ ਨੂੰ ਪ੍ਰੇਮ ਦੇ ਬਾਜ਼ਾਰ ਵਿਚ ਕ੍ਰਿਸ਼ਨ ਦੇ ਮੁੱਲ ਵaਇਆ, ਜੀਕਨ ਬ੍ਰਿਜ ਭਾਸ਼ਾ ਵਿਚ ਇਸ਼ਕ ਦਾ ਦੇਵਤਾ ਕੁਸ਼ਨ ਹੈ, ਇਸੇ ਤਰਾਂ ਪੰਜਾਬੀ ਕਵਿਤਾ ਵਿੱਚ ਰਾਂਝਾ ਪਿਆਰ ਦੀ ਮੁਰਤ ਹੈ। ਇੱਥੋਂ ਤੀਕਨ ਮੁਬਾ ਹਰੀ ਹੋਈ ਕਿ ਰਝਨ ਪਦ ਹਨ fਪਿਆਰੇ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ । ਪੀਰਾਂ ਫਕੀਰਾਂ ਵਿੱਚ ਵੀ ਹੀਰ ਰਾਂਝੇ ਦਾ ਇਸ਼ਕ ਪ੍ਰਧਾਨ ਹੋਇਆ॥ · ਏਹ ਮਸ਼ੀਹੁਰੀ ਇਕ ਤੇ ਉਹਨਾਂ ਦੇ ਸਚੇ ਪ੍ਰੇਮ ਨੇ ਦਵਾਈ ਅਰ ਕੁਝ ਵਾਰਸ ਦੀ ਕਵਿਤਾ ਨੇ ਇਹਨਾਂ ਦੀ ਗੱਡੀ ਚੜਾਈ । ਇਸ ਵਿਚ ਰਤੀ ਵੀ ਸ਼ੱਕ ਨਹੀਂ ਕਿ ਵਾਰਸ ਸ਼ਾਹ ਪੰਜਾਬੀ ਬੋਲੀ ਦੇ ਕਵੀਆਂ ਵਿਚੋਂ ਇਕ ਸ਼ੋਮਨੀ ਹਨ । ਇਹਨਾਂ ਦੇ ਕੰਥਨ ਅਤੇ ਬੋਲੀ ਨੂੰ ਹੋਰ ਕੋਈ ਘੱਟ ਪਜਦਾ ਹੈ । ਉਹੀ ਉਹ ਪਦ ਵਰਤੇ ਹਨ ਜੇਹੜਾ ਇਕ ਮਨੁੱਖ ਖੁਬੀ, ਗੁਸੇ ਪ੍ਰੇਮ ਆਦਿ ਦੇ ਸਮੇਂ ਬੋਲੇਗਾ , ਐਥੋਂ ' ਤੀਕ ਕਿ ਗੁਸੇ ਵਿਚ ਆਕੇ ਗਾਲਾਂ ਕੱਢਨ ਲਗੇ ਤਾਂ ਕੁਝ ਲੁਕਾ ਛਪਾ ਨਹੀਂ ਰਖਿਆ, ਸਾਫ ਸਾਫ ਸਨਾਈਆਂ। ਸ਼ਰਮ ਹਯਾ ਦੀ ਲਈ ਨੂੰ ਲਾਹਕੇ ਪਰੇ ਬਣਾਇਆ ਸੁ । ਇਸ ਕਰਕੇ ਕਿਧਰੇ ੨ ਬੇਹੋ ਗਮ ਪਦ ਵੀ ਵਰਤੇ ਗਏ । ਜੇਹੜੇ ਸਭਾ ਵਿਚ ਬੋਲਨ ਦੇ ਲੈਕ ਨਹੀਂ । ਕਵੀ ਜੀ ਦੀ ਕਵਿਤਾ ਵਿਚ ਸਭ ਤੋਂ ਵੱਡੀ ਗੱਲ ਜੋ ਵੇਖਨ ਵਿਚ ' ਆਉਂਦੀ ਹੈ ਉਹ ਇਹ ਹੈ ਕਿ ਏਹ ਮਨ ਦੀ ਅਵਸਥਾ ਦਾ 'ਨਕਸ਼ਾ, ਲਫਜ਼ਾਂ ਵਿਚ ਅਜੇਹਾ ਖਿੱਚਦੇ ਹਨ, ਪੜ੍ਹਨ ਵਾਲੇ ਨੂੰ ਏਹ ਮਾਲੂਮ ਹੁੰਦਾ ਏ ਜੀਕਨ ਕੋਈ ਸਾਹਮਨ ਖੜਾ ਅਪਨੇ ਮਨ ਦਾ ਹਾਲ ਦਸਦਾ ਹੈ । ਉਹੀ ਜੋਸ਼, ਓਹੀ ਬਰਹਾਂ ਦਾ ਸੋਜ਼, ਓਹੀ ਗੁੱਸਾ ਉਹੀ ਪੇਮ, ਜੋ ਕਿਸੇ ਦੇ ਮਨ ਵਿੱਚ ਹੁੰਦਾ ਹੈ ਸਚ ਮੁਚ ਬੇਤਾਂ ਵਿੱਚੋਂ ਫੁਟ ੨ ਵਖਾਈ ਦਾ ਹੈ । ਹੋਰ ਕਵੀ ਜੀ ਨੇ ਕਿਸੇ ਦੇ ਮਨਖਾਂ ਨੂੰ ਇਸ ਤਰਾਂ -੧੪੨