ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਭਾਇਆ ਹੈ, ਕਿ ਸਚ ਮੁਚ ਦੇ ਮਾਨੁਖ ਤੁਹਾਡੇ ਸਾਮਨੇ ਆ ਖੜੇ ਹੁੰਦੇ ਹਨ। ਤੁਸੀਂ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਮਨਾਂ ਦਾ ਹਾਲ ਮਲੂਮ ਕਰ ਸਕਦੇ ਹੋ। ਕੋਈ ਅਸਮਾਨੀ ਤੇ ਫ਼ਰਜ਼ੀ ਮਨੁਖਾਂ ਨੂੰ ਸਾਡੇ ਸਾਹਮਣੇ ਨਹੀਂ ਲਿਆ ਬਠਾਇਆ, ਕੋਈ ਇੰਦਰ ਸਭਾ, ਗੁਲ ਬੁਕਾਉਲੀ, ਸ਼ਾਹ ਬੈਹਰਾਮ ਦੀਆਂ ਬਨੌਟੀ ਕਹਾਣੀਆਂ ਨਹੀਂ ਲਿਖੀਆਂ, ਇਕ ਸਚੇ ਪ੍ਰੇਮ ਦੇ ਕਿੱਸੇ ਦਾ ਬਿਰਤਾਂਤ ਅਪਨੇ ਸਮੇਂ ਦੇ ਵਰਤਾਵੇ ਦੀ ਠੇਠ ਬੋਲੀ ਵਿੱਚ ਲਿਖਿਆ ਹੈ।

ਕਵੀ ਜੀ ਨੇ ਪੰਜਾਬ ਦੀਆਂ ਦਿੱਤਾ ਮੂਜਬ, ਦੇ ਸ ਪ੍ਰਚਲਤ ਅਪਨੇ ਬੈਂਤਾਂ ਵਿਚ ਬੰਨ੍ਹ ਕੇ ਰਖ ਕਹਾਵਤਾਂ ਹੈ। ਅਪਨੇ ਸਮੇਂ ਦੀ ਦੇਸ ਦਿਸ਼ਾ ਅਰ ਜੱਟਾਂ ਦੇ ਕਰਤਬਾਂ ਤੇ ਵੀ ਨਜ਼ਰ ਪਈ ਹੈ।

ਗੱਲ ਕੀ ਜਿਸ ਪਾਸੇ ਹੱਥ ਪਾਇਆ ਪੂਰਾ ਨਭਾਇਆ, ਅਪਨੇ ਇਲਮ ਤੇ ਮੁਲਕ ਦੀ ਵਾਕਫੀਅਤ ਤੋਂ ਦੀ ਪੂਰਾ ਛਿੰਦਾ ਉਠਾਇਆ। ਇਕ ਗੱਲ ਜੇਹੜੀ ਸਾਰੀ ਕਤਾਬ ਵਿਚ ਜਲ ਵਿੱਚ ਚਾਨਨੀ ਵਾਂਗੂੰ ਝਲਕ ' ਮਾਰਦੀ ਹੈ, ਉਹ ਸ਼ੰਗਾਰ ਰਸ ਦਾ ਜ਼ੋਰ, ਅਰ ਕਾਮ ਦੀ ਪ੍ਰਬਲਤਾ ਹੈ। ਕਵੀ ਜੀ ਨੇ ਏਹ ਕਵਿਤਾ, ਪਰੇਮ ਦੇ ਕੋਹਿਆਂ, ਵਿਸ਼ੇ ਦੇ ਮੋਹਿਆਂ, ਬਿਰਹੋਂ ਦੇ ਵਿੰਨ੍ਹਿਆਂ ਅਰ ਲੋਕਾਂ ਦੇ ਮੋਹਿਣਆਂ ਤੋਂ ਸਤਿਆਂ ਹੋਇਆਂ ਲਿਖੀ ਹੈ। ਅਪਨੇ ਮਨ ਦੀ ਹਾਲਤ ਦਾ ਪ੍ਰਛਾਵਾਂ ਰਾਂਝੇ ਤੇ ਪਾ ਕੇ, ਜੀ ਦੇ ਸਾੜ ਕੱਢੇ ਸ। ਤਾਂਹੀ ਤੇ ਜਿੱਥੇ ਜੀ ਦਾ ਕੱਢਿਆ ਹੈ, ਹੈ। ਬਸ ਪ੍ਰੇਮ ਦੇ ਬੋਲਾਂ ਨੂੰ ਭਾ ਲਗ ਜਾਂਦੀ ਹੈ। ਅਰ ਜੇ ਪੜ੍ਹਨ ਵਾਲੇ ਵਾਲੇ ਦੇ ਦੀ ਜੀ ਵਿੱਚ ਕਿਧਰੇ ਪ੍ਰੇਮ ਦੀ ਚਿਣਗ ਲੁਕੀ ਹੋਵੇ ਤਾਂ ਤੇ ਵਾਰਸ਼ ਦੀ ਕਵਿਤਾ ਦਾ ਇਸ਼ਕੀ ਝੱਖੜ ਉਸਨੂੰ ਇਕ ਭੜਕਦਾ ਭਾਂਬੜ ਬਨਾ ਦਿੰਦਾ ਹੈ। ਜੇ ਰਾਂਝੇ ਨੂੰ ਸੋਹੜੀ

-੧੪੩-