ਤੇ ਗੁੱਸਾ ਆਇਆ ਹੈ, ਤਾਂ ਵਾਰਸ ਜੀ ਨੇ ਜੋ ਮੁੰਹ ਤੇ ਗਾਲ ਆਈ ਅਪਨੇ ਬੈਂਤਾਂ ਵਿੱਚ ਲਖਨੋ ਕਸਰ ਨਹੀਂ ਛੱਡੀ, ਏਹ ਕੈਹਣਾ ਕਿ ਹੀਰ, ਫਕੀਰਾਂ ਦੀ ਲਿਖੀ ਹੈ, ਇਸ਼ਕ ਮਜਾਜ਼ ਦੇ ਪਰਦੇ ਵਿੱਚ ਇਸ਼ਕ ਹਕੀਕੀ ਦੱਸਿਆ ਹੈ, ਇਕ ਸਚਾਈ ਨੂੰ ਛਪਾਨਾ ਹੈ । ਵਾਰਸ ਸ਼ਾਹ ਦੇ ਅੰਤਲੇ ਬੈਂਤ, ਜਿਨ੍ਹਾਂ ਵਿੱਚ ਆਪ ਹੋਰੀ ਇਸ਼ਕ ਹਕੀਕੀ ਦਾ ਲੈਕਚਰ ਦੇਂਦੇ ਹਨ, ਇਕ ਬਨਾਵਟ ਇਕ ਦੰਭ ਹੈ । ਜੇ ਏਹ ਗੱਲ ਸੀ ਤਾਂ ਕਿਸੇ ਵਿੱਚ ਕਾਮ ਸ਼ਾਸਤ੍ਰ ਨਾਂ ਲਿਖ ਮਾਰਦੇ । ਹਰ ਇਕ ਬੈਂਤ ਨੂੰ ਸਵਾਦਲਾ ਬਨਾਨ ਲਈ ਕਵੀ ਜੀ ਨੇ ਜਾਨ ਕੇ ਕਮ ਤੇ ਸ਼ੰਗਾਰ ਰਸ਼ ਤੋਂ ਕੰਮ ਲੀਤਾ ਹੈ । ਕਿਉਂਕਿ ਕਵੀ ਜੀ ਆਪ ਭਾਗ ਭਰੀ ਦੇ ਪ੍ਰੇਮ ਦੇ ਕੋਹੇ ਬੈਠੇ ਸੀ। ਏਹੀ ਜੀਦੀ ਲਗਨ ਸੀ, ਜਿਸਨੇ ਕਿਸਾ ਸਾਦਲਾ ਬਨਾਇਆ । ਜੇ ਕਾਮ ਤੋਂ ਰੋਹਤ ਹੁੰਦੇ ਤਾਂ ਮੁਕਬਲ ਵਾਂਗਰ ਹੀਰ ਲਿਖਦੇ ਬਲੇ ਦੇ ਪ੍ਰੇਮ ਭਰੇ ਬਚਨ ਕਦੀ ਕਾਮ ਵੱਲ ਨਹੀਂ ਖਿੱਚਦੇ, ਚਾਹੇ ਕੋਈ ਕੁਝ ਹੀ ਕਹੇ, ਪਰ ਸਾਡੀ ਰਾਇ ਵਿੱਚ ਵਾਰਸ ਜੀ ਦਾ ਰੀਥ ਇਕ ਸ਼ੰਗਾਰ ਰਸ ਦਾ ਭਰਪੂਰ ਖਜ਼ਾਨਾ ਹੈ, ਭਰਥਰੀ ਦੇ ਸ਼ਿੰਗਾਰ ਸ਼ਤਕ ਜਾ ਕਾਲੀਦਾਸ ਦੇ ਰਿਤੁ ਸੰਭਵਾ ਵਾਂਗੂੰ, ਹਰ ਇਕ ਮਾਨੁਖ ਦੇ ਪੜ੍ਹਨ ਦੇ ਲੈਕ ਨਹੀਂ ॥ ਅਨਭੋਲ ਇਸਤੂਆਂ ਤੇ ਗਭਰੂਆਂ ਨੂੰ ਕਾਂਮ ਵੱਲ ਖਿਚਨ ਦਾ ਕੰਮ ਕਰ ਜਾਏ ਤਾਂ ਕੋਈ ਹਨੇਰ ਨਹੀਂ, ਹਾਂ ਐਪਰ ਜੇ ਪੰਜਾਬੀ ਬੋਲੀ ਦੀ ਸੁੰਦਰਤਾ, ਮਿਠਾਸ ਤੇ ਪਰੇਮ ਨੂੰ ਵੇਖਨਾ ਹੋਵੇ , ਪਰੇਮ ਤੇ ਬਿਰਹੋਂ ਵਿਚ ਜੋ ਮਨ ਦੀ ਹਾਲਤ ਹੁੰਦੀ ਹੈ, ਉਸ ਦਾ ਨਕਸ਼ਾ ਤਕਨਾ ਹੋਵੇ ਤਾਂ ਵਾਰਸ ਜੀ ਦੀ ਹੀਰ ਦੇ ਦਰਸ਼ਨ ਕਰੋ, ਇਸ ਵਿਚ ਪਰੇਮ ਤੇ ਪਿਆਰ ਦੀ ਨੰਗੀ ਤਸਵੀਰ ਹੈ । ਜੀਕਨ ਇਕ ਨੰਗੀ ਤਸਵੀਰ ਨੂੰ ਗੁਨੀ ਮੁਸੱਵਰ, ਪਰਖ ਦੀ ਅੱਖ ਨਾਲ ਗੁਣ ਦੀ ਕਸਵੱਟੀ ਤੇ ਲਾਕੇ ਵੇਖਦਾ ਹੈ, ਅਤੇ ਬਨਾਨ ਵਲੇ ਦੀ ਤਾਰੀਫ -੧੪੪
ਪੰਨਾ:ਕੋਇਲ ਕੂ.pdf/144
ਦਿੱਖ