ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਦਾ ਹੈ, ਅੰਗ ਅੰਗ ਦੇ ਨਕਸ਼ੇ ਵੇਖ ਉਸਦੀ ਸੋਭਾ ਕਰਦਾ ਹੈ ਅਰ ਉਹੀ ਮੂਰਤ ਇਕ ਮਾਨੁਖ ਨੂੰ ਕਾਮ ਦਾ ਦਰਸ਼ਨ ਕਰਾਂਦੀ ਹੈ ਓਸੇ ਤਰ੍ਹਾਂ ਵਾਰਸਸ਼ਾਹ ਦੀ ਹੀਰ ਇਕ ਵਿਦਵਾਨ ਲਈ ਕਵਿਤਾ ਦਾ ਖਜ਼ਾਨਾ ਖੁਲਾਂਦੀ ਹੈ ਅਰ ਇਕ ਅਨਪੜ੍ਹ, ਜੱਟ ਨੂੰ ਕਾਮ ਦੀ ਹਨੇਰੀ ਭੀੜੀਆਂ ਗਲੀਆਂ ਵਿਚ ਟੱਕਰਾਂ ਮਰਵਾਂਦੀ ਹੈ।

ਏਹ ਬੜੇ ਸ਼ੋਂਕ ਦੀ ਗੱਲ ਹੈ, ਕਿ ਪੰਜਾਬ ਦੇ ਏਡੇ ਵਡੇ ਕਵੀ ਦਾ ਹੋਰਨਾਂ ਕਵੀਆਂ ਵਾਂਗਰ, ਜਿਨ੍ਹਾਂ ਨੇ ਧਰਮ ਦੇ ਮਦਾਨ ਵਿਚ ਕੋਈ ਵੱਡਾ ਕੰਮ ਨਹੀਂ ਕੀਤਾ, ਕੋਈ ਜੀਵਨ ਬ੍ਰਿਤਾਂਤ ਨਹੀਂ ਮਿਲਦਾ। ਕਵੀ ਜੀ ਦਾ ਜਨਮ ਤੇ ਜੰਡਿਆਲਾ ਸ਼ੇਰ ਖਾਂਦਾ ਸੀ, ਜੇਹੜਾ ਪਿੰਡ ਅਜ ਕਲ ਦਾ ਗੁਜਰਾਂ ਵਾਲੇ ਦੇ ਜ਼ਿਲੇ ਵਿਚ ਹੈ। ਏਹਨਾਂ ਦਾ ਜਨਮ ੧੧੫੦ ਦੇ ਕਰੀਬ ੨ ਈ ਹੋਇਆ ਹੋਸੀ। ਏਹ ਵੀ ਗਲ ਠੀਕ ਹੈ ਕਿ ਏਹਨਾਂ ਦੇ ਪੀਰ ਪਾਕਪਟਨ ਸ਼ਰੀਫ ਵਿਚ ਸਨ। ਕਿਉਂ ਜੋ ਓਧਰ ਜਾਂਦੇ ਈ ਏਹ ਇਕ ਵਾਰੀ “ਜ਼ਾਹਦ ਦੇ ਠਟੇ" ਪਿੰਡ ਵਿਚ ਇਕ ਜੱਟੀ ਦੇ ਇਸ਼ਕ ਦੀ ਲਪੇਟ ਵਿਚ ਆ ਗਏ। ਬੱਸ · ਪਾਕਪਟਨੋਂ ਕੀ ਮੁੜੇ, ਫੇਰ ਉਹੀ ਪਿੰਡ ਏਹਨਾਂ ਦਾ ਕਾਬਾ ਹੋ ਗਿਆ।ਭਾਗ ਭਰੀ ਦੇ ਬਧੇ ਓਥੇ ਰਹੇ ਭਾਗਭ ਵੀ ਵੀ ਏਹਨਾਂ ਤੇ ਮੋਹਤ ਹੋ ਗਈ ਸੀ। ਏਹ ਇਕ ਛੋਟੀ ਜੇਹੀ ਮਸੀਤ ਵਿਚ ਰੋਹਨ ਲਗ ਪਏ। ਸੱਯਦ ਤੇ ਹੈਨ ਈ ਸਨ, ਅਰ ਸ਼ਕਲ ਵੀ ਛੈਲ ਤੇ ਬੀਬੇ ਮੋਮਨਾ ਦੀ ਸੀ। ਲੋਕ ਰੋਟੀ, ਹੁੱਕੇ ਪਾਨੀ ਦੀ ਖਾਤਰ ਕਰਦੇ ਰਹੇ, ਕੁਝ ਦਿਨ ਤੇ ਜਟੀ ਦਾ ਇਸ਼ਕ ਛਪਿਆ ਹਿਰਾ | ਪਰ ਕਿਉਂ? ਭਾਗਭਰੀ ਵੀ ਵਿਆਹੀ ਹੋਈ ਸੀ, ਪਿੰਡ ਵਿਚ ਨਸ਼ਰ ਹੋਈ। ਭਾਗਭਰੀ ਦੇ ਸਾਕਾਂ ਨੇ ਸ਼ਾਹ ਜੀ ਦੀ ਮਾਰ ਕੁਟ ਨਾਲ ਖਾਤਰ ਵੀ ਚੰਗੀ ਕੀਤੀ ਪਰ ਪ੍ਰੇਮ ਦੇ ਬੰਦਿਆਂ ਨੇ ਸਭ ਝੱਲੀ। ਜਦ ਭਾਗਭਰੀ ਨੂੰ ਜ਼ੋਰੀ ਵੱਖ ਕੀਤਾ ਅਰ ਸ਼ਾਹ ਜੀ ਨੂੰ ਪਿੰਡੋਂ ਕਢਿਆ ਤਾਂ ਸੁਖਨਾਲ ਏਹ ਓਥੋਂ ਟੁਰੇ ਪਦ ਪਰੇਮ ਤੇ ਬਿਰਹਾਂ ਦਾ ਜ਼ੋਰ ਸੀ। ਓਸੇ ਜੋਸ਼ ਵਿਚ, ਜਦ ਪਰੇਮ ਦੀ

-੧੪੫-