ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁਹੰਮਦ ਸ਼ਾਹ ਦੇ ਸਮੇਂ ਦਾ ਹਾਲ ਦਸਦੇ ਹਨ ਪਰ ਬਲੇ ਸ਼ਾਹ ਹੋਰੀ ਸਿੱਖਾਂ ਦੇ ਗੁਰੂ ਤੇਗ ਬਹਾਦਰ ਦਾ ਜ਼ਿਕਰ ਕਰਦੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਉਹਨਾਂ ਦਾ ਸਮਾਂ ਔਰੰਗਜ਼ੇਬ ਦੇ ਰਾਜ ਦੇ ਅੰਤ ਵਿਚ ਸੀ[1]

ਸੱਯਦ ਵਾਰਸ ਸ਼ਾਹ ਦੇ ਉਸਤਾਦ ਮਖਦੂਮ ਬੁਲ੍ਹੇ ਸ਼ਾਹ ਹੋਰ ਵੀ ਕਸੂਰ ਦੇ ਰੋਹਨ ਵਾਲੇ ਸਨ। ਨੇ ਜਾਨ ਲੀਤਾ ਕਿ ਵਾਰਸ ਤੇ ਬੁਲਾ ਛੋਟੇ ਹੁੰਦੇ ਸਨ॥

ਹੀਰ ਤੇ ਰਾਂਝੇ ਦਾ ਕਿੱਸਾ

ਇਹ ਕਿੱਸਾ ਇਕ ਸੱਚੇ ਵਾਕਿਆ ਦੀ ਕਹਾਨੀ ਹੈ। ਹੀਰ ਤੇ

ਰਾਂਝਾ ਮੁਗਲਾਂ ਦੇ ਰਾਜ ਤੋਂ ਥੋੜੇ ਪੈਹਲੇ ਸਮੇਂ ਵਿਚ ਹੋਏ ਸਨ। ਏਹਨਾ


  1. ਮੀਆਂ ਪੀਰਾਂ ਦਿਤਾ ਖਾਦਮ ਦਰਜ਼ੀ, ਜਿਨ੍ਹਾਂ ਨੇ ਵਾਰਸ ਸ਼ਾਹ ਦੀ ਵੱਡੀ ਹੀਰ ਲਿਖੀ ਹੈ। ਉਹ ਵੀ ਏਹੀ ਗਲਤੀ ਕਰਦੇ ਹਨ। ਸ਼ੋਕ ਹੈ ਕਿ ਏਹਨਾਂ ਨੇ ਵੀ ਵਾਰਸ ਸ਼ਾਹ ਜੀ ਦੇ ਜੀਵਨ ਬਿਰਤਾਂਤ ਲਿਖਨ ਵਿਚ ਖੋਜ ਨਹੀਂ ਕੀਤੀ ਪਰ ਏਹ ਗਲ ਕੈਹਨ ਨੂੰ ਤਾਂ ਤਿਆਰ ਹਨ। ਕਿ ਉਹਨਾਂ ਦੇ ਹੱਥਾਂ ਦੀ ਲਿਖੀ ਹੋਈ ਹੀਰ ਏਹਨਾਂ ਨੂੰ ਵਾਰਸ ਸ਼ਾਹ ਦੀ ਔਲਾਦ ਤੋਂ ਮਿਲੀ | ਪਰ ਏਹ ਕਦੀ ਹੋ ਸਕਦਾ ਹੈ ਕਿ ਉਹਨਾਂ ਦੀ ਔਲਾਦ ਨੂੰ ਹੀ ਅਪਨੇ ਵੱਡੇ ਵਡੇਰੇ ਦਾ ਪਤਾ ਨਾ ਹੋਵੇ ਕਿ ਕੇਹੜੇ ਹੋਇਆ! ਜਦ ਇਸ ਪਾਸੇ ਨਜ਼ਰ ਪਾਈਏ, ਤਾਂ ਵਡੀ ਹੀਰ ਦੇ ਸਚਾਈ ਤੇ ਵੀ ਸ਼ੱਕ ਪੈਂਦਾ ਹੈ।

    ਬ: ਸ: