ਲੰਙ ਕੈਦੋਂ ਦਾ, ਉਹਚੁਗਲਖੋਰ ਪੂਰਾ ਸੀ, ਪਰ ਹੈਸੀ ਬੜਬੋਲਾ। ਉਹਵੀ ਝਾਕਦਾ ਬੇਲੇ ਦੀ ਖੋਜ ਤੇ ਪੁੱਜਾ, ਅਰ ਰਾਂਝੇ ਕੋਲੋਂ ਚੂਰੀ ਦਾ ਰੁੱਗ ਮੰਗ ਕੇ ਭੰਨਾਂ। ਹੀਰ ਮੁੜੀ ਤਾਂ ਪੁੱਛਿਆ “ਰਾਂਝਾ ਕੋਈ ਆਇਆ ਸੀ ਰਾਂਝੇ ਆਖਿਆ ਇਕ ਲੰਙਾ ਫ਼ਕੀਰ, ਜੋ ਚੂਰੀ ਦਾ ਰੁੱਗ ਲੈ ਗਿਆ ਏ। ਹੀਰ ਰਰਾਨ! ਪਰ ਦੌੜੀ ਪਿੱਛੇ ਲੰਙ ਦੋ, ਅਰ ਉਸ ਨੂੰ ਫੜ ਖੂਬ ਮਾਰ ਕੀਤੀ। ਚੜੀ ਨਹੀਂ ਝਰੀ। ਅਜੇਹੀ ਨਧੜਕ ਨੱਢੀ, ਸ਼ੀਹਣੀ ਸੀ, ਤਾਹੀਂ ਤੇ ਇਸ਼ਕ ਦੇ ਤੋਲ ਵਿਚ ਪੂਰੀ ਉਤਰੀ, ਲਿਖਿਆ ਹੈ:-
ਹੀਰ ਆਖਿਆ ਰਾਂਝਿਆ ਬੁਰਾ ਕੀਤੋ, ਸਾਡਾ ਕੰਮ ਹੈ ਨਾਲ
ਵੈਰਾਈਆਂ ਦੇ! ਸਾਡੇ ਖੋਜ ਨੂੰ ਤਕ ਕੇ ਕਰੇ ਚੁਗਲੀ, ਦਿਨੇ ਰਾਤ
ਹੈ ਵਿਚ ਬੁਰਿਆਈਆਂ ਦੇ। ਮਿਲੇ ਸਿਰਾਂ ਨੂੰ ਏਹ ਵਿਛੋੜ
ਦੇਂਦਾ, ਭੰਗ ਘੱੜਦਾ ਵਿਚ ਕੁੜਮਾਈਆਂ ਦੇ ਬਾਬਲ ਅੰਬੜੀ
ਤੇ ਜਾਇ ਠਿੱਠ ਕਰਸੀ, ਨਾਲੇ ਆਖਸੀ ਪਾਸ ਭਰਜਾਈਆਂ ਦੇ॥
ਏਹ ਕੋਹ ਭੱਜੀ:
ਮਿਲੀ ਰਾਹ ਵਿਚ ਦੌੜਕੇ ਆਨ ਨੱਢੀ, ਪੈਹਲੋਂ ਨਾਲ ਫਰੇਬ ਦੇ
ਚੱਟਿਆ ਸੂ। ਨੇੜੇ ਆਨ ਕੇ ਸ਼ੀਹਣੀ ਵਾਂਗ ਗੱਜੀ ਅੱਖੀਂ ਰੋਹ
ਦੀ ਨੀਰ ਪਲੱਟਿਆ ਸ॥ ਸਿਰੋਂ ਲਾਹ ਟੋਪੀ
ਗਲੋਂ ਤੋੜ ਸੇਹਲੀ ਲਕੋ ਚਾਇ ਜ਼ਮੀਨ ਤੇ ਸਟਿਆ ਸੀ
ਪਕੜ ਜਿਮੀਂ ਤੇ ਮਾਰਿਆ ਨਾਲ ਗਸੇ ਧੋਬੀ ਪਟੜੇ ਤੇ ਖੇਸ ਛੱਟਿਆਂ ਸੂ॥
ਹੁਨ ਮਾਰਕੁਟ ਤੇ ਬਥੇਰੀ ਕੀਤੀ, ਪਰ ਕੈਦੋ ਵੀ ਚੂਰੀ ਚੁਕ ਪਿੰਡ ਜਾ ਈ ਪੂਜਾ, ਜਾਕੇ ਪਰ੍ਹੇ ਵਿਚ ਚੂਚਕ ਨੂੰ ਦੱਸੀ, ਉੱਧਰ ਮਲਕੀ ਨੂੰ ਭੀ ਜਾਕੇ ਹੀਰ ਦੀਆਂ ਕਰਤੂਤਾਂ ਦੱਸੀਆਂ; ਹੀਰ ਵੀ ਜਾਨਦੀ ਸੀ ਏ ਹੋਨਾ ਏਂ। ਪਰ ਘਬਰਾਈ ਨਹੀਂ ਹੌਸਲਾ ਰੱਖਿਆ। ਜਦ ਮਾਂ ਪਿਓ
-੧੬੦-