ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੇ ਝਿੜਕਿਆ, ਘੜਾ ਘੜਾਇਆ ਜਵਾਬ ਦਿਤਾ। ਕਦੀ ਮਿੰਨਤ ਕੀਤੀ ਕਦੀ ਡਰਾਇਆ। ਕਦੀ ਰੱਬ ਦਾ ਖੌਫ ਦਿਵਾਇਆ। ਅਚਰਜ ਨੱਢੀ ਸੀ; ਸੌ ਰੰਗ ਵਿਚ ਖੇਡਦੀ ਸੀ, ਜਦ ਬੇਲਿਓਂ ਮੁੜੀ ਤਾਂ ਆ ਮਾਂ ਨੂੰ ਪਿਆਰ ਨਾਲ ਆਖਦੀ ਹੈ:-

ਹੀਰ ਆਇਕੇ ਹਸਕੇ ਆਖਦੀ ਹੈ, ਅਨੀ ਝਾਤ ਨੀ ਅੰਬੜੀ
ਮੇਰੀਏ ਨੀ।

ਮਾਂ ਬੋਲੀ ਗੁਸੇ ਵਿਚ:

ਤੈਨੂੰ ਡੂੰਘੜੇ ਖੂਹ ਦੇ ਵਿਚ ਬੋੜਾਂ, ਗਲ ਪੱਛੀ ਆ ਬੱਚੀਏ
ਮੇਰੀਏ ਨੀਂ। ਧੀ ਜੁਆਨ ਜੇ ਕਿਸੇ ਦੀ ਬੁਰੀ ਹੋਵੇ, ਚੁਪ ਕੀੜਿਆਂ
ਚਾਇ ਨਬੇੜੀਏ ਨੀ।

ਤੇਰੇ ਵੀਰ ਸੁਲਤਾਨਨੂੰ ਖਬਰਹੋਵੇ, ਫਿਕਰ ਕਰੇ ਉਹਤੇਰੇ ਮਕਾਵਨੇ
ਦਾ। ਚੂਚਕ ਬਾਪ ਦੇ ਰਾਜ ਨੂੰ ਲੀਕ ਲਾਈ ਆ, ਕੇਹਾ ਫਾਇਦਾ
ਮਾਪਿਆਂ ਭਾਵਨੇ ਦਾ।ਨੱਕ ਵਢਕੇ ਕੋੜਮਾ ਗਾਲਿਓ ਈ,
ਹੋਇਆ ਫਾਇਦਾ ਲਾਡ ਲਡਾਵਨੇ ਦਾ। ਰਾਤੀਂ ਚਾਕ ਨੂੰ ਚੱਕ
ਜਵਾਬ-ਦੇਸਾਂ, ਨਹੀਂ ਸ਼ੌਕ ਹੈ ਮਹੀਂ ਚਰਾਵਨੇ ਦਾ।

ਹੀਰ ਸੁਨਕੇ ਡਰੀ ਨਹੀਂ, ਅਪਨਾ ਇਸ਼ਕ ਛਪਾਇਆ ਨਹੀਂ ਉੱਤਰ ਦਿਤਾ:-

ਮਾਏ ਰੱਬ ਨੇ ਚਾਕ ਘਰ ਘੱਲਿਆ ਸੀ, ਤੇਰੇ ਹੋਨ ਨਸੀਬ ਜੇ
ਧੁਰੋਂ ਚੰਗੇ।ਇਹੋ ਜਿਹੇ ਜੋ ਆਦਮੀ ਹੱਥ ਆਵਨ, ਸਾਰਾ
ਮੁਲਕ ਈ ਰੱਬ ਤੋਂ ਦੁਆ ਮੰਗੇ। ਜੇਹੜੇ ਰਬ ਰੀਤੇ ਕੰਮ ਹੋ ਰਹੇ
ਸਾਨੂੰ ਮਾਉਂ ਕਿਉਂ ਗੈਬ ਦੇ ਦਏ ਪੰਗੇ। ਕੁਲ ਸਿਆਨੀਆਂ
ਮਲਕੀ ਨੂੰ ਮੌਤ ਦਿਤੀ ਤੇਗ ਮੈਹਰੀਆਂ ਇਸ਼ਕ ਨਾ ਕਰੋ ਨੰਗੇ।
ਨਾ ਛੇੜੀਏ ਰਬ ਦੇ ਪੂਰਿਆਂ ਨੂੰ, ਜਿਨ੍ਹਾਂ ਕੱਪੜੇ ਖਾਕ ਦੇ ਵਿਚ

-੧੬੧-