ਹੀਰ ਆਖਿਆ ਇਸ਼ਕ ਦੇ ਰਾਹ ਪੰਨਾ, ਨਹੀਂ ਕੰਮ ਮੁਲਵਾਨਿਆਂ
ਕਾਜ਼ੀਆਂ ਦਾ। ਏਸ ਇਸ਼ਕ ਮੈਦਾਨ ਦਿਆਂ
ਕੁੱਠਿਆਂ ਨੂੰ, ਰੁਤਬਾ ਕਰਬਲਾ ਦਿਆਂ ਗਾਜ਼ੀਆਂ ਦਾ। ਕਰਕੇ
ਕੌਲ ਜ਼ਬਾਨ ਥੀਂ ਹਾਰ ਜਾਨਾਂ, ਫੇਲ ਬੇਈਮਾਨਾਂ ਧੋਖੇ
ਬਾਜ਼ੀਆਂ ਦਾ। ਰਾਂਝਾ ਨਾਲ ਈਮਾਨ ਕਬੂਲਿਆ ਮੈਂ, ਕਿਉਂ
ਸਿਤਮ ਕਰੋ ਦੂਰ ਦਰਾਜ਼ੀਆਂ ਦਾ॥
[ਕਾਜ਼ੀ ਤੇ ਡਾਢੀ ਚੋਟ ਕੀਤੀ]
ਕਾਜ਼ੀ ਨੇ ਅੰਤ ਵੱਢੀ ਲੋਕ ਬਿਨਾ ਇਜ਼ਨ ਲਿੱਤੇ ਈ ਨਕਾ ਪੜ੍ਹਨਾ ਸ਼ੁਰੂ ਕੀਤਾ। ਹੀਰ ਨੇ ਝੱਟ ਆਖਿਆ:
ਹੀਰ ਅਖਿਆ ਕਾਜ਼ੀਆ ਦਗਾ ਕੀਤੋ, ਕੀ ਵੱਟਨਾਂ ਏਸ
ਜਹਾਨ ਤੋਂ ਜੀ। ਬਿਨਾਂ ਪੁੱਛਿਆਂ ਪੜੇਂ ਨਿਕਾਹ ਮੇਰਾ,
ਏਹ ਫਤਵਾ ਨਹੀਂ ਕੁਰਾਨ ਤੋਂ ਜੀ। ਲੈਕੇ ਰਿਸ਼ਵਤਾਂ ਕਰੇਂ
ਖੁਸ਼ਾਮਤਾਂ ਤੂੰ ਨਹੀਂ ਸੰਗ ਦਾ ਰੱਬ ਬੁਰਹਾਨ ਤੋਂ ਜੀ। ਜੇਹਾ
ਕੀਤੇ ਈ ਮਿਲੂਗੀ ਸਜ਼ਾ ਤੈਨੂੰ, ਪਾਵੇਂ ਬਦਲਾ ਰਬ
ਰੈਹਮਾਨ ਤੋਂ ਜੀ।
ਅਪਨਾਂ ਤੇ ਰਾਂਝੇ ਦਾ ਇਸ਼ਕ ਦੱਸਦੀ ਹੈ:-
ਰਾਂਝੇ ਰੱਬ ਦੇ ਵਿੱਚ ਜੇ ਵਿੱਥ ਜਾਨਾਂ, ਦਰਜੇ ਇਸ਼ਕ ਦੇ
ਕਿਵੇਂ ਡਹੀਨ ਕਾਜ਼ੀ। ਹੁਸਨ ਚਾਕ ਤੇ ਜਲਵਾ ਜ਼ਾਭ ਰੱਬੀ,
ਹੀਰ ਵੇਖਿਆ ਨਾਲ ਯਕੀਨ ਕਾਜ਼ੀ। ਜੀਉਂਦੀ ਜਾਨ ਜੇ
ਕਰਾਂ ਕਬੂਲ ਖੇੜਾ, ਨਿੱਘਰ ਜਾਂ ਮੈਂ ਵਿਚ ਜ਼ਮੀਨ ਕਾਜ਼ੀ |
ਵਾਰਸ ਕੌਲ ਜ਼ਬਾਨ ਤੋਂ ਹਾਰ ਜਾਨਾ, ਨਹੀਂ ਆਸ਼ਕਾਂ ਦਾ
ਮਜ਼ਹਬ ਦੀਨ ਕਾਜ਼ੀ॥
ਕਵੀ ਜੀ ਨੇ ਇਸ਼ਕ ਦੀ ਕੇਹੀ ਉੱਚੀ ਪਦਵੀ ਦੱਸੀ ਹੈ
-੧੬੪-