ਏਹ ਗਲ ਹੋਨੀ ਏ, ਕਿ ਸੈਦਾ ਕਮਜ਼ੋਰ ਦਿਲ ਮਰਦ, ਕੁਝ ਜਵਾਨੀ ਦੇ ਫਲ ਤੋਂ ਅੱਗੇ ਈ ਹੋਬ ਧੋਤਾ ਧਵਇਆ ਜਦ ਹੀ ਜੇਹੀ ਸ਼ਹਣੀ ਦੇ ਕੋਲ ਆਇਆ, ਜੇਹੜੀ ਇਸ਼ਕ ਦੇ ਨਸ਼ੇ ਵਿਚ ਚਰ, ਅਪਨੀ ਜਿੰਦ ਨੂੰ ਪ੍ਰੇਮ ਤੇ ਵਾਰਨ ਨੂੰ ਤਿਆਰ ਸੀ, ਤਾਂ ਹੀਰ ਨੇ ਧਕਾ ਮਾਰ ਪਰੇ ਹਟਾਇਆ। ਸੈਦਾ ਅਗੇ ਹੀ ਕਮਜ਼ੋਰ ਦਿਲ ਸੀ, ਕੁਝ ਮੰਜੇ ਤੇ ਪੈਰ ਧਰਦਿਆਂ ਈ ਲੜ ਪਈ । ਵਿਚਾਰਾ ਬੇ ਆਸਰਾ ਡਿਗਾ, ਡਿਗਦਿਆਂ ਈ ਸੱਟ ਲਗੀ, ਡਰਕੇ ਫੇਰ ਹੀਰ ਦੇ ਨੇੜੇ ਨਾ ਆਇਆ । ਕੁਝ ਹੀਰ ਨੇ ਪੈਹਲੀ ਰਾਤੀ ਈ ਸੈਦੇ ਨੂੰ ਗਲ ਨਾਲ ਤੇ ਪੰਜ। ਪੀਰਾਂ ਦੀ ਹਮੈਤ ਦਾ ਡਰ ਏਡਾ ਵਖਾਇਆ । ਹੋਨਾ ਏ ਕਿ ਸੈਦਾ ਸੱਚ ਮੰਨਕੇ ਹੀਰ ਤੋਂ ਹਮੇਸ਼ ਲਈ ਡਰਨ ਲਗ ਪਿਆ । ਹੀਰ ਦਾ ਸਤ ਸਾਬਤ ਕਰਨ ਲਈ ਸਾਰੇ ਕਵੀਆਂ ਨੇ ਏਹ ਗੱਲ ਲਿਖੀ ਹੈ ਕਿ ਜਦ ਹੀਰ ਨੇ ਸੱਪ ਲੜਨ ਦਾ ਬਹਾਨਾ ਕੀਤਾ, ਅਰ ਰਾਂਝੇ ਨੂੰ ਝਾੜਾ ਫੁਕਨ ਲਈ ਬੁਲਾਇਆ, ਤਾਂ ਰਾਂਝੇ ਨੇ ਸੈਦੇ ਦੇ ਕੋਲੋਂ ਕਸਮਾਂ ਦਵਾ ਕੇ ਅਕਰਾਰ ਕਰਾਇਆ ਸੀ ਕਿ ਉਨੇ ਅਪਨੀ ਵੋਹਟੀ ਦੀ ਸੇਜ ਕ ਦੀ ਨਹੀਂ ਹੰਡਾਈ ਪਰ ਏਹ ਸਾਰੇ ਸਬੂਤ ਕਵੀਆਂ ਦੇ ਅਪਨੇ ਦਮਾਗ ਵਿਚੋਂ ਕੱਢੇ ਹੋਏ ਹਨ । ਜੋ ਸਾਧਾਰਨ ਗੱਲ ਵਲ ਜਾਈਏ ਤਾਂ ਹੀਰ ਸੈਦੇ ਦੀ ਵੋਹਟੀ ਜਰੁਰ ਰਹੀ ਪਰ ਹਰ ਵੇਲੇ ਅਪਨੇ ਯਾਰ ਨੂੰ ਦਿਲੋਂ ਨਾ ਭੁਲੀ, ਅੰਤ ਜਦ ਦਾਉ ਲੱਗਾ, ਯਾਰ ਨਾਲ ਨਿਕਲ ਔਹ ਗਈ ! ਔਹ ਗਈ ! ਏਸ ਗਲ ਦੇ ਮੰਨਣ ਨਾਲ ਹੀਰ ਦੀ ਉਹ ਸ਼ੋਭਾ ਨਹੀਂ ਰਹਿੰਦੀ ਜੋ ਕਵੀਆਂ ਨੇ ਦੱਸੀ ਹੈ, ਇਸ ਕਰਕੇ ਸਾਨੂੰ ਕਵੀਆਂ ਦਾ ਆਖਿਆ ਈ ਮੰਨਣਾ ਪੈਂਦਾ ਹੈ, ਏਹੀ ਝਗੜਾ ਫੇਰ ਸੋਹਣੀ ਮੇਹੀਂਵਾਲ ਦੇ ਕਿੱਸੇ ਵਿਚ ਆਉਂਦਾ ਹੈ । ਰਚਨਾ ਦੇ ਵਿਰੁਧ ਗੱਲ ਮੰਨਨੀ ਔਖੀ ਹੋ ਜਾਂਦੀ ਹੈ । ਹੌਲੀ ੨ ਹੀਰ ਨੇ ਅਪਨੀ ਨਨਾਨ ਸੈਹਤੀ ਨਾਲ ਬਨਾਈ, ਏਹ ਸੋਹਤੀ ਵੀ ਇਕ ਬਲੋਚ ਦੇ ਇਸ਼ਕ ਦੀ ਕੱਠੀ ਸੀ ਹੀਰ ਨੂੰ ਵੀ ਪਤਾ ਲਗ -੧੬੮
ਪੰਨਾ:ਕੋਇਲ ਕੂ.pdf/168
ਦਿੱਖ