ਗਿਆ। ਦੋਵੇਂ ਨਨਾਣ ਭਰਜਾਈ ਇਕੋ ਮਰਜ ਵਿਚ ਫਾਝੀਆਂ ਪਰ ਹੀਰ ਦਿਨੋ ਦਿਨ ਘਟਦੀ ਗ਼ਈ, ਇਸਨੂੰ ਪ੍ਰੇਮ ਦੀ ਕਾਤੀ ਡੂੰਘੀ ਸੀ ਅਰ ਸੋਹੜੀ ਨੂੰ ਤੇ ਕਾਮ ਦਾ ਜ਼ੋਰ ਹੋਣ ਕਰਕੇ ਮੁਰਾਦ ਯਾਦ ਆਉਂਦਾ, ਨਹੀਂ ਤੇ ਉਸ ਦੇ ਹੀਏ ਵਿਚ ਦਰਦ ਤੇ ਬਿਰਹਾ ਨਹੀਂ ਦੇ ਸੀ। ਖਬਰੇ ਹੋਵੇ, ਪਰ ਜੋ ਕਵੀਆਂ ਨੇ ਲਿਖਿਆ ਹੈ ਉਸਤੋਂ ਪ੍ਰਤੀਤ ਨਹੀਂ ਹੁੰਦਾ। ਜਦ ਰਾਂਝਾ ਜੋਗੀ ਬਨਕੇ ਆਇਆ, ਸੋਹ ਿਨੇ ਉਸਨੂੰ ਢੇਰ ਸਤਾਇਆ। ਨਾਲ ਹੀਰ ਨੂੰ ਵੀ ਲਤਾੜਿਆ। ਹੀਰ ਨੇ ਮਿੰਨਤਾਂ ਵੀ ਕੀਤੀਆਂ, ਅੰਤ ਏਸੇ ਸੋਹੜੀ ਨੇ ਰਾਂਝਨ ਯਾਰ ਮਿਲਾਇਆ ਅਰ ਅਪਨਾ ਮੁਰਾਦ ਪਾਇਆ।
“ਹੀਰ ਨੂੰ ਫਕੀਰ ਨਾਲ ਟੋਰ ਦੇ ਬੈਹਤੀਏ ਮੁਰਾਦ ਪਾਵੇਂਗੀ?
ਹੀਰ ਅਕਲ ਦੀ ਪੁਤਲੀ ਸੀ, ਜੋ ਚਾਲ ਕਰਦੀ ਸੀ ਡੂੰਘੀ ਸੋਚ ਦੀ। ਜਦ ਰਾਂਝਾ ਢੰਗ ਪਰ ਜੋਗੀ ਬਨਕੇ ਆਇਆ ਤਾਂ ਹੀਰ ਨੇ ਉਸਨੂੰ ਆਖਿਆ ਕਿ ਕਿਸੇ ਨੂੰ ਭੇਤ ਨਾ ਦੱਸੀਂ ਪਰ ਰਾਂਝੇ ਨੇ ਇਕ ਕੁੜੀ ਨੂੰ ਜੇਹੜੀ ਹੀਰ ਦੀ ਫੁਫੇਸ ਦੀ ਧੀ ਸੀ ਅਪਨਾ ਭੇਦ ਦੱਸ ਕੇ ਹੀਰ ਕੋਲ ਸੁਨੇਹਾ ਪੁਚਾਇਆ, ਜਦ ਹੀਰ ਨੂੰ ਸੁਨੇਹਾ ਮਿਲਿਆ ਤਾਂ ਹੀਰ ਨੇ ਆਖਿਆ:
ਕੁਝ ਵੇਖ ਰੰਝੇਟੜੇ ਕੱਚ ਕੀਤਾ, ਭੇਦ ਜੀਉਦਾ ਖੋਲ੍ਹ ਪਸਾ
ਚਿਆ ਨੀ। ਮਨਸੂਰ ਨੇ ਇਸ਼ਕ ਦਾ ਭੇਦ ਦਿਤਾ, ਉਹਨੂੰ
ਅੋਰਤ ਸੂਲੀ ਉੱਤੇ ਚਾੜ੍ਹਿਆ ਨੀ। ਰਸਮ ਏਸ ਜਹਾਨ ਦੀ
ਚੁੱਪ ਰੈਹਨਾਂ, ਮੂੰਹੋ ਬੋਲਿਆ ਈ ਸੋਈਓ ਮਾਰਿਆ ਨੀ।
ਤੋੜੇ ਬੋਲ ਕੇ ਪਿੰਜਰੇ ਕੈਦ ਹੋਏ, ਐਵੇਂ ਬੋਲਨੋ ਅਗਨ
ਸੰਗਾਰਿਆ ਨੀ॥
ਜੋਗੀ ਤੇ ਸੈਹੜੀ ਦੇ ਸਾਰੇ ਝਗੜੇ ਨੂੰ ਹੀਰ ਸੁਨਦੀ ਰਹੀ,
ਸਾਰੀ ਲੜਾਈ ਵਿਚ ਬੜੀ ਅਕਲ ਤੇ ਦਨਾਈ ਨਾਲ ਵਰਤੀ,
-੧੬੯-