ਪੰਨਾ:ਕੋਇਲ ਕੂ.pdf/17

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਇਕ ਲੈਅ ਹੋ ਜਾਂਦੀ ਹੈ, ਤਾਂ ਜਾਨੋ ਕਵੀ ਕਵਿਤਾ ਦੀ ਉਚੀ
ਪਦਵੀ ਤੇ ਪੁਜ ਗਿਆ, ਅਰ ਏਸ ਅਵਸਥਾ ਦੀ ਕਹੀ ਹੋਈ ਕਵਿਤਾ
ਨੂੰ ਰੱਬੀ ਵਾਕ ਜਾਨੋ, ਰਚਨਾ ਈ ਬੋਲਦੀ ਸਮਝੋ । ਪਰ ਇਹ ਗੱਲ
ਹਰ ਇਕ ਵਿਚ ਕਿੱਥੋਂ ? ਅਜ ਕਲ ਤੇ ਬਨਾਵਟੀ ਗੱਲ ਤੇ ਬਨਾਵਟੀ
ਖਿਆਲ । ਕਿਸੇ ਜ਼ੁਲਫ ਨੂੰ ਸੰਬਲ ਬਨਾ ਇਆ ਕਿਸੇ ਨੈਨਾਂ ਨੂੰ ਨਰਗਸ
ਦਖਾਇਆ । ਅਜੇਹੇ ਖਿਆਲ ਆ ਗਏ ਜਿਨ੍ਹਾਂ ਦਾ ਸਿਰ ਨਾ ਪੈਰ ।
ਕਵੀਆਂ ਨੇ ਅਪਨਾ "ਮਾਸ਼ੂਕ" ਬਾਜ਼ਾਰੀ ਕੰਜਰੀਆਂ ਨੂੰ ਆ ਜਾਤਾ,
ਬਸ ਉਨ੍ਹਾਂ ਦੇ ਨਖਰੇ, ਉਨਾਂ ਦੇ ਬਨਾਓ ਸ਼ੰਗਾਰ, ਉਹੀ ਗਲੀ ਉਹੀ
ਬਾਜ਼ਾਰ । ਇਨ੍ਹਾਂ ਗੰਦੀਆਂ ਵਾਸ਼ਨਾਂ ਵਿਚ ਈ ਫਾਸੇ । ਅਜੇਹੇ ਫਸੇ ਕਿ
ਅਸਲੀ ਰਚਨਾਂ ਤੇ ਰੱਬੀ ਨਜ਼ਾਰਾ ਦੂਰ ਹੋ ਗਿਆ। ਬਨਾਂ, ਪਹਾੜਾਂ ਤੇ
ਦਰਿਆਵਾਂ ਦੀ ਥਾਂ ਬਾਗ, ਮਹਿਲ ਮੈਹਫਲਾਂ, ਹੌਜ਼ ਤੇ ਤਾਲਾਬ ਭਾਸੇ ।
ਗੱਲ ਕੀ ਕੁਦਰਤ ਤੋਂ ਦੂਰ ੨ ਹੁੰਦੇ ਗਏ । ਏਹ ਰੋਗ ਈਰਾਨ ਤੋਂ
ਆਇਆ ਅਰ ਉਸਨੇ ਪੰਜਾਬੀ ਤੇ ਉਰਦੂ ਕਵਿਤਾਂ ਨੂੰ ਵੀ ਰੋਗੀ ਕਰ
ਦਿਤਾ । ਪੰਜਾਬੀ ਤੇ ਫੇਰ ਵੀ ਸੰਤਾਂ, ਫਕੀਰਾਂ ਦੀ ਹਿੰਮਤੀ ਨਾਲ ਸੰਭਲੀ
ਪਰ ਉਰਦੂ ਜਿਸ ਦਾ ਅਪਨਾ ਵਿਤ ਕੁਝ ਵੀ ਨਹੀਂ ਸੀ, ਅਰ ਮੰਗ
ਪਿੰਨ ਕੇ ਈ ਗੁਜ਼ਾਰਾ ਕਰਦੀ ਸੀ, ਉਸਨੇ ਈਰਾਨੀ ਛਨਾਰ ਨੂੰ ਜੀਉ
ਸਦਕੇ ਆਖ, ਅਪਣੇ ਕੋਲ ਬਹਾਇਆ ਅਰ ਫੇਰ ਉਸ ਦੇ ਹਾਰ ਸ਼ੰਗਾਰ
ਪੈਹਰਾਵੇ ਤੇ ਗੈਹਣਿਆਂ ਦੀ ਐਸੀ ਰੀਸ ਕੀਤੀ, ਕਿ ਕੁਝ ਚਿਰ ਪਿਛੋਂ
ਈਰਾਨੀ ਤੇ ਦਿੱਲੀ ਦੀ ਨਾਰ ਵਿਚ ਕੁਝ ਫਰਕ ਨਾ ਰਿਹਾ । ਹਾਂ ਪਿੰਡਾਂ
ਤੇ ਨਹੀਂ ਵੱਟ ਜਾਨਾ ਸੀ, ਪਰ ਉਹੋ ਜੇਹੇ ਕੱਪੜੇ ਉਹੋ ਜੇਹੇ ਗੈਹਨੇ
ਪਾਏ ਅਰ ਰਬ ਦਾ ਭਾਣਾ ਨਵੇਂ ਪੈਹਰਾਵੇ ਵਿਚ ਏਹ ਉਰਦੂ ਦੀ
ਕਵਿਤਾ ਲਗੀ ਵੀ ਸੋਹਨੀ, ਜੀਕਨ ਇਕ ਕੰਜਰੀ ਛਿਨ ਮਾਤ੍ਰ ਲਈ
ਮਨ ਨੂੰ ਖਿਚ ਲੈਂਦੀ ਏ, ਆਪਣੇ ਕੱਪੜਿਆਂ ਗੈਹਣਿਆਂ ਅਰ ਪੌਡਰ

  • ਫਾਰਸੀ +ਉਰਦੂ ॥

-੧੫-