ਐਵੇਂ ਕਿਸੇ ਦੇ ਗਲ ਨਹੀਂ ਪਈ। ਸੋਹਜ ਨਾਲ ਗੱਲ ਕੀਤੀ, ਕਵੀ ਸੋਹੜੀ ਨੂੰ ਝਿੜਕਿਆ, ਕਦੀ ਜੋਗੀ ਨੂੰ ਵੰਗਾਰਿਆ, ਸੈਹੜੀ ਦੇ ਮੋਹਨੇ ਸੁਨੇ ਤੇ ਸਹਾਰੇ ਪਰ ਜਦੋਂ ਸਿਰੋਂ ਚੜ੍ਹ ਵਗੀ, ਤਾਂ ਮੁਰਾਦ ਦੀ ਗੱਲ ਸੁਝਾ ਕੇ ਚੁਪ ਕਰਾਇਆ ਅਰ ਅਪਨਾ ਕੰਮ ਬਨਾਇਆ। ਕਦੀ ਮਿੰਨਤ ਕੀਤੀ, ਕਦੀ ਵਡਿਆਈ। ਆਖਰ ਸੈਹੜੀ ਨੂੰ ਅਜੇਹਾ ਅਝੁੰਬਿਆ ਕਿ ਹੀਰ ਆਖੇ, ਸੋ ਸੈਹੜੀ ਮੰਨੇ।
ਸੈਹੜੀ ਜਦ ਜੋਗੀ ਨੂੰ ਫੇਰ ਤੰਗ ਕੀਤਾ ਅਰ ਉਸਦਾ ਠੂਠਾ ਭੰਨ ਦਿੱਤਾ ਤਾਂ ਹੀਰ ਨਸੀਹਤ ਕਰਦੀ ਹੈ:
ਏਹ ਮਸਤ ਮਲੰਗ ਨਾ ਛੇੜੀਏ ਨੀ, ਕੋਈ ਵਡਾ ਫਸਾਦ
ਗਲ ਪਾਸੀਆ ਨੀ। ਮਰ ਜਾਨ ਖੇੜੇ ਉੱਜੜ ਜਾਨ ਮਾਪੇ,
ਤੁਧ ਗੰਡੀ ਦਾ ਕੁਝ ਨਾ ਜਾਸੀਆ ਨੀ॥
ਉੱਧਰ ਜੋਗੀ ਨੂੰ ਝਿੜਕਦੀ ਹੈ ਪਰ ਨਾਲ ਹੀ ਗੱਲ ਸੁਝਾ ਜਾਂਦੀ ਹੈ! ਵਾਹ ਹੀਰੇ:-
ਰੋਂਦਾ ਕਾਸ ਨੂੰ ਬੀਰ ਬੈਤਾਲੀਆ ਵੇ, ਪੰਜਾਂ ਪੀਰਾਂ ਦਾ ਤੁੱਧ
ਮਿਲਾਪ ਮੀਆਂ। ਲਾਏ ਜ਼ੋਰ ਤੂੰ ਪੀਰ ਲਲਕਾਰ ਸੱਭੇ
ਤੇਰਾ ਦੂਰ ਹੋਵੇ ਦੁਖ ਤਾਪ ਮੀਆਂ।
ਜਦ ਸੈਹੜੀ ਤੇਜ਼ੀ ਵਿਚ ਆ ਸਿਰੇ ਚੜ੍ਹਦੀ ਹੈ ਤਾਂ ਹੀਰ ਵੀ ਅਗੋਂ ਸੁਣਾ ਛਡਦੀ ਹੈ:
ਭਲਾ ਕਵਾਰੀਏ ਸਾਂਗ ਕਿਉਂ ਲਾਵਨੀ ਹੈਂ, ਚਿੱਬੇ ਹੋਠ
ਕਿਉਂ ਪਈ ਬਣਾਵਨੀ ਹੈਂ। ਲੱਗੇ ਵੱਸ ਗਹਿਣੇ ਖੋਹ
ਖਾਵਨੀ ਹੈਂ, ਸੜੀ ਬੋਲੀ ਨੂੰ ਲੜੀਆਂ ਲਾਵਨੀ ਹੈਂ।
ਐਂਡੀ ਨਾਗਨੀ ਨਾਲ ਨਾ ਗਲ ਕਰੀਏ, ਸੈਦੇ ਨਾਲ
-੧੭੦-