ਪਤਾ ਨਹੀਂ, ਕੋਈ ਤੇ ਲਿਖਦਾ ਹੈ ਕਿ ਮਾਪਿਆਂ ਨੇ ਜ਼ੋਰ ਦੇਕੇ ਮਾਰਿਆ ਅਰ ਕੋਈ ਲਿਖਦਾ ਹੈ ਕਿ ਜਦ ਰਾਂਝਾ ਜੰਝ ਬਨਕੇ ਆਇਆ ਤਾਂ ਕਿਸੇ ਨੇ ਰਸਤੇ ਵਿਚ ਜਾਕੇ ਆਖਿਆ ਕਿ ਹੀਰ ਮਰ ਗਈ, ਉਸੇ ਵੇਲੇ ਰਾਂਝੇ ਨੇ ਪੂਨ ਤਿਆਗ ਦਿਤੇ ਜਾਂ ਆਤਮ ਘਾਤ ਕਰ ਲਿੱਤੀ ਅਵ ਜਦ ਹੀਰ ਨੇ ਏਹ ਖਬਰ ਸੁਣੀ ਤਾਂ ਉਸਨੇ ਵੀ ਅਪਨੀ ਜਾਨ ਗਵਾਈ । ਗੱਲ ਕੀ ਸ਼ੀਰੀ ਫਰਿਆਦ ਵਾਲੀ ਕਹਾਨੀ ਬਨਾ ਵਿਖਾਈ ਹੈ ਪਰ ਸੱਚ ਏਹੀ ਮਾਲਮ ਹੁੰਦਾ ਹੈ ਕਿ ਮਾਪਿਆਂ ਨੇ ਅਪਨੀ ਨਮੋਸ਼ ਖੋ ਅਪਨੀ ਧੀ ਦਾ ਘਾਤ ਕੀਤਾ । ਕੋਈ ਏਹ ਵੀ ਲਿਖਦੇ ਹਨ ਕਿ ਹੀਰ ਰਾਂਝਾ ਮਿਲਕੇ ਮੁੱਦਤ ਪਿੱਛੇ ਹੈਂਹਦੇ ਰਹੇ । ਸਚਾਈ ਤੇ ਰੱਬ ਈ ਜਾਨੇ ਕਿ ਕੀ ਹੈ ਪਰ ਹੀਰ ਦੀ ਕਬਰ ਦਾ ਅਜੇ ਤੀਕ ਮੌਜੂਦ ਰੈਹਨਾ ਅਰ ਉਸ ਦੀ ਮਜ਼ਾਰ ਦੀ ਕਦਰ ਹੋਨਾ, ਇਸ ਗੱਲ ਨੂੰ ਸਿੱਧ ਕਰ ਦਾ ਹੈ ਕਿ ਓਸ ਸਮੇਂ ਹੀਰ ਦੀ ਕੀ ਕਦ ਰ ਸ ਅਰ ਉਸਦੇ ਇਸ਼ਕ ਨੂੰ ਸੱਚਾ ਇਸ਼ਕ ਜਾਨ ਕੇ ਲੋਕ ਪੂਜਨ ਲੱਗ ਪਏ । ਜੋ ਕੁਝ ਹੋਇਆ ਸੋ ਹੋਇਆ ਪਰ ਪੰਜਾਬ ਵਿੱਚ ਹੀਰ ਹੀਰੇ ਵਾਂਗਰ ਚਮਕੀ, ਅਰ ਉਸ ਦੀ ਕਦਰ ਤੇ ਚਮਕ ਅਜੇ ਵੀ ਘੱਟ ਨਹੀਂ ਹੋਈ । ਇਕ ਇਸ਼ਕ ਕਮਾ ਕੇ ਹਮੇਸ਼ਾਂ ਦੀ ਜਿੰਦਗੀ ਪਾਈ !! ਹੀਰ ਤੇ ਰਾਂਝੇ ਤੋਂ ਛੁਟ ਸੈਹਤੀ ਇਕ ਅਜੇਹਾ ਮਾਨ੪ਹੈ ਜਿਸਨੇ ਇਸ ਕਿੱਸੇ ਵਿੱਚ ਢੇਰ ਰੌਣਕ ਲਾਈ ਹੈ | ਸੇਹਤ ਸੌ ਵਿਸਵਾ ਕਵੀਆਂ ਦੇ ਦਮਾਗ ਵਿੱਚੋਂ ਨਿਕਲੀ ਹੋਈ ਮਨੁਖ ਹੈ। ਸਚ ਮੁਚ ਸ਼ੈਦ ਨਾ ਹੋਵੇ । ਇਸ ਨੂੰ ਕਵੀਆਂ ਨੇ, ਹੀਰ ਦੇ ਕੁਝ ਗੁਨ ਦੇ ਕੇ, ਰਤੀ ਢੇਰ ਮੁੰਹ ਫਣੇ ਅਲੜ ਬੇ ਸਮਝ ਤੇ ਲੜਾਕੀ ਦੱਸਿਆ ਹੈ ਪਰ ਬਿਲਕੁਲ ਹੀ ਫਸਾਦਨ ਨਹੀਂ ਸੀ । ਹੀਰ ਨਾਲ ਲੜੀ ਭਾਵੇਂ ਝਗੜੀ, ਪਰ ਘਰ ਫਸਾਦ ਨਹੀਂ ਪਵਾਇਆ | ਜੋਗੀ ਦੀ ਚੰਗੀ ਗੜ ਬਨਾਈ। ਜੋ ਕੀਤਾ ਜਾਨ ਕੇ । ਇਸ ਨੇ ਜੋਗੀ ਦੇ ਮਕ ਰ ਨੂੰ ਪਛਾਨ ਲੀਤਾ ਸੀ ਕਿ ਏਹ ਮੰਕ ਵੀ ਹੈ ਅਰ ਰੰਨਾਂ ਤਾੜਦਾ ਹੈ ੧੭੨
ਪੰਨਾ:ਕੋਇਲ ਕੂ.pdf/172
ਦਿੱਖ