ਕਿਦਰੇ ਏਹ ਵੀ ਦਸ ਦਿੱਤਾ ਕਿ ਉਹ ਜਾਨਦੀ ਸੀ ਕਿ ਜੋਗੀ ਹੀਰ ਦੇ ਪਿੱਛੇ ਆਇਆ ਹੈ ਪਰ ਆਪ ਵੀ ਮੁਰਾਦ ਦੇ ਇਸ਼ਕ ਵਿੱਚ ਫਾਹੀ ਹੋਈ ਸੀ। ਏਸ ਗੱਲ ਨੂੰ ਛਪਾਂਦੀ ਸੀ, ਲੁਕਾਂਦੀ ਸੀ ਕਿਉਂ ਜੋ ਹੀਰ ਵਾਂਗਰ ਨਸ਼ੰਗ ਨਹੀਂ ਸੀ। ਜਦ ਹੀਰ ਨੇ ਮੁਰਾਦ ਦਾ ਨਾਂ ਲਿਆ ਤਾਂ ਸੈਹਤੀ ਨੂੰ ਜਿੱਤ ਲਿਆ। ਬੱਸ ਦੋਵੇਂ ਨਨਾਣ ਭਰਜਾਈ ਇੱਕ ਮਿੱਕ ਹੋ ਗਈਆਂ ਹਰ ਇੱਕ ਨੂੰ ਅਪਨੇ ਯਾਰਦੀ ਤਾਂਘ, ਅੰਤ ਹੀਰ ਨਾਲ ਸੁਰ ਮਿਲਾਕੇ ਮੁਰਾਦ ਪਾਇਆ। ਅਪਨੇ ਘਰ ਵਿੱਚ ਸੈਹਤੀ ਵੀ ਹੀਰ ਵਾਂਗਰ ਪ੍ਰਧਾਨ ਸੀ। ਮਾਪਿਆਂ ਕੋਲੋਂ ਜੋ ਚਾਹੁੰਦੀ ਕਰਾਂਦੀ। ਹੀਰ ਦੇ ਇਲਾਜ ਲਈ ਜੋਗੀ ਏਸੇ ਨੇ ਸਦਵਾਇਆ, ਮੈਦੇ ਨੂੰ ਮਾਰ ਪਈ, ਪਰ ਫੇਰ ਵੀ ਮਾਪਿਆਂ ਨੂੰ ਡਰਾਕੇ ਰਾਂਝੇ ਨੂੰ ਘਰ ਬੁਲਾਇਆ ਈ ਬੁਲਾਇਆ।
ਸੈਹਤੀ ਦੇ ਬ੍ਰਿਤਾਂਤ ਨੂੰ ਜਦ ਹੀਰ ਦੇ ਇਸ਼ਕ ਦੀ ਕਹਾਨੀ ਨਾਲ ਪੜ੍ਹਦੇ ਹਾਂ, ਤਾਂ ਪਤਾ ਲੱਗਦਾ ਹੈ ਕਿ ਓਸ ਸਮੇਂ ਜੱਟਾਂ ਵਿਚ ਇਸ਼ਕ ਬਾਜ਼ੀ, ਜਾਂ ਕਹੋ ਉੱਦਲ ਜਾਨਾ ਇਕ ਆਮ ਗਲ ਸੀ। ਏਹੀ ਹਾਲ ਮਿਰਜ਼ਾ ਸਾਹਿਬਾਂ ਦੇ ਕਿੱਸੇ ਤੋਂ ਪਤਾ ਲਗਦਾ ਹੈ। ਕੀ ਜੱਟਾਂ ਦਾ ਸੁਧਾਚਾਰ ਕਦੇ ਵੀ ਉੱਚੀ ਪਦਵੀ ਤੇ ਨਹੀਂ ਪੁੱਜਾ?
ਹੇਠਲੇ ਬੈਂਤਾਂ ਤੋਂ ਸੋਹੜੀ ਦੇ ਅਚਾਰ ਦਾ ਬੜਾ ਨਿਰਨਾ ਹੋ ਜਾਂਦਾ ਹੈ:-
ਸੈਹੜੀ ਆਖਦੀ ਰੱਜਕੇ ਛੱਡ ਜੱਟਾ, ਖੋਹ ਸਭ ਨਿਵਾਲੀਆਂ
ਸੁੱਟੀਆਂ ਨੀ। ਹੋਰ ਸਭ ਜ਼ਾਤਾਂ ਠੱਗ ਖਾਧੀਆਂ ਨੀ, ਪਰ
ਏਸ ਵੇਹੜੇ ਵਿਚ ਜੱਟੀਆਂ ਨੀ। ਅਸਾਂ ਏਤਨੀ ਗੱਲ
ਮਾਲੂਮ ਕੀਤੀ, ਪਰ ਜੱਟੀਆਂ ਮੁਲਕ ਦੀਆਂ ਛਟੀਆਂ ਨੀ।
ਉਹ ਹੋਰ ਕੀ ਜਾਨਦੀਆਂ ਕਿਸੇ ਤਾਂਈਂ, ਜਿਨ੍ਹਾਂ ਮੁਨਸਾਂ
ਦੀਆਂ ਦਾੜੀਆਂ ਪੱਟੀਆਂ ਨੀ॥
ਮੇਰੇ ਨਾਲ ਤਾਂ ਵੇਚ ਕੀ ਪਿਆ ਚਾਕਾ, ਮੱਥਾ ਸੰਕਨਾਂ ਵਾਂਗ
-੧੭੩-