ਪੰਨਾ:ਕੋਇਲ ਕੂ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀ ਡਾਹਿਆ ਈ । ਐਵੇਂ ਘਰ ਕੇ ਮੁਲਖ ਨੂੰ ਫਿਰੇਂ ਖਾਂਦਾ, ਕਦੇ ਜੋਤ ਰਾ ਮੂਲ ਨ ਵਾਹਿਆ ਈ । ਅਪਨੇ ਮੁਰਾਦ ਦੇ ਇਸ਼ਕ ਦੀ ਗੱਲ ਸੁਣਕੇ ਬੋਲੀ ਪਤੇ ਡਾਚੀਆਂ ਦੇ ਬੁਰੇ ਲਾਵਨਾਂ ਹੈ, ਦੋਵੇਂ ਮੇਹਣੇ #ਮਤਾਂ ਦੌੜੀਆਂ ਵੇ । ਮੱਥਾ ਡਾਹਿਆ ਈ ਨਾਲ, ਕਵਾਰੀਆਂ ਦੇ, ਤੇਰੀਆਂ ਨੌਂ ਦੀਆਂ ਜੋਗੀਆ ਮੌਰੀਆਂ ਵੇ । ਮੇਰੇ ਹੱਥ ਲੈਂਦੇ ਤੇਰੇ ਲੌਣ ਚੁੱਤੜ, ਕੋਈ ਮਾਰੀਏਗਾ ਨਾਲ ਮੁਹਲੀਆਂ ਦੇ । ਅਸੀ ਘੜਾਂਗੇ ਵਾਂਗ ਕਲਬੁਤ ਮੋਚੀ, ਕਰੇ ਚਾਵੜਾਂ ਵਾਂਗ ਉਲੇਲੀਆਂ ਦੇ । ਦੰਦ ਭੰਨੂੰ ਚਰਾਏ ਦੇ ਵਾਂਗ ਖੰਗਰ, ਸਾਨੂੰ ਖੋਫ ਨਾ ਤੇ ਰੀਆਂ ਸਲੀਆਂ ਦੇ । ਸੰਨੂੰ ਮਾਰ ਚਪੇ ਤੇ ਚੰਦ ਝਾਝੂ, ਸੁਆਦ ਆਵਸੀ ਛੱਲੀਆਂ ਬੋਲੀਆਂ ਦੇ ॥ ਕੇ ਹੀ ਠੇਠ ਬੋਲੀ ਕਵੀ ਜੀ ਨੇ ਵਰਤੀ ਹੈ ਫੇਰ ਭਰਜਾਈ ਵੱਲ ਆਖਦੀ ਹੈ: ਭਾਬੀ ਏਸਤਾਂ ਗਧੇ ਦੀ ਅੜੀ ਬੱਧੀ, ਅਸੀ ਰੰਨਾਂ ਤੇ ਚੋਂ ਚਲ ਹਾਰੀਆਂ ਹਾਂ । ਏਹ ਗੰਡਿਆਂ ਵਿੱਚ ਜੋ ਪਰ ਧਰਦਾ, ਅਸੀਂ ਖਚਰੀਆਂ ਬਾਂਕੀਆਂ ਡਾਰੀਆਂ ਹਾਂ । ਮਰਦ ਰੰਗ ਮਹਲ ਸਵਾਰਦੇ ਨੇ, ਅਸੀ ਸ਼ੋਕ ਦੇ ਮਜ਼ੇ ਦੀਆਂ ਬਾਰੀਆਂ ਹਾਂ ॥ ਕ ਵੀ ਜੀ ਨੇ ਚੰਗਾ ਨਕਸ਼ਾ ਖਿੱਚਿਆ ਹੈ, ਰੰਨਾਂ ਦੀ ਤਾਰ ਸੋਹੜੀ ਦੇ ਮੁੰਹੋ, ਜੇਹੜੀ ਅਪਨੀਆਂ ਕਰਤੂਤਾਂ ਆਪਈ ਦਸਦੀ ਹੈ ਹੀਰ ਨੂੰ ਮੇਹਣੇ ਦੇਂਦੀ ਹੈ: ਭਲਾ ਦੱਸ ਭਾਬੀ ਕੇਹਾ ਵੈਰ ਚਾਇਓ, ਭਈਆ ਪੱਟੜੀ ਨੂੰ ਪਈ ਲੁਹਨੀ ਹੈਂ । ਆਪ ਛਾਨਣੀ ਛੜ ਦੀ ਵਧਨੀ ਨੂੰ,