ਪਾਣੀ ਬਾਝ ਸੁਕੀ ਦਾੜ੍ਹੀ ਖੇੜਿਆਂ ਦੀ, ਅੱਜ ਮੁੰਨ ਕੱਢੀ
ਇਨ੍ਹਾਂ ਨਾਈਆਂ ਨੀ।
ਕਿਸੇ ਸਮੇਂ ਦਾੜ੍ਹੀ ਤਾ ਮੁੰਨਨਾ ਵਡਾ ਅਪਰਾਧ ਸਮਝਦੇ ਸਨ ਤੇ ਅਜ ਕਲ ਤੇ ਦਾੜ੍ਹੀ ਮੁਛ ਮੁਨਾਣਾ ਫੈਸ਼ਨ। ਸਮੇਂ ਦਾ ਪ੍ਰਭਾਓ!!
ਸੈਹਤੀ ਜੋਗੀ ਨੂੰ ਆਖਦੀ ਹੈ ਅਰ ਉਸ ਦੇ ਗਪੌੜਿਆਂ ਦਾ ਕੇਹਾ ਸੋਹਣਾ ਉਤਰ ਜਾਂਦੀ ਹੈ।
ਲੱਖ ਵੈਦਗੀ ਵੈਦ ਲਗਾ ਥੱਕੇ, ਧੁਰੋਂ ਟੁਟੜੀ ਕਿਸੇ
ਜੋੜਨੀ ਵੇ। ਜਿੱਥੇ ਕਲਮ ਤਕਦੀਰ ਦੀ ਵੱਗ ਚੁਕੀ, ਕਿਸੇ
ਵੈਦਗੀ ਨਾਲ ਨਾ ਮੋੜਨੀ ਵੇ। ਤੇਰੀਆਂ ਮਿੰਨਤਾਂ ਅਤੇ
ਐਹਸਾਨ ਕੇਹਾ ਗੰਢੀ ਓਸਦੀ ਕਿਸੇ ਨਾ ਤੋੜ ਨੀ ਵੇ।
ਜਿਸ ਕੰਮ ਵਿਚ ਵਹੁਟੜੀ ਹੋਵੇ ਚੰਗੀ, ਸੋਈ ਖੈਰ ਅਸਾਂ ਹੁਣ
ਲੋੜਨੀ ਵੇ। ਕਰਾਮਾਤ ਹੋਵੇ ਫਿਰੇਂ ਮੰਗਦਾ ਕਿਉਂ, ਜੀਭ
ਵਿਚ ਨਾ ਹੱਕ ਦੇ ਬੋੜਨੀ ਵੇ। ਸੈਹੜੀ ਆਖਦੀ ਮਕਰੀਆ
ਰਾਵਲਾ ਵੇ, ਜੜ੍ਹ ਝੂਠ ਦੀ ਰੱਬ ਅਖੇੜਨੀ।
ਬਿਨਾਂ ਸੱਦਿਆਂ ਪੁੱਛਿਆਂ ਵੈਦ ਬਨਿਓਂ, ਤੇਰੀ ਵੈਦਗੀ ਕਿਸੇ
ਬੋੜਨੀ ਵੇ। ਜੇ ਤੂੰ ਮਰਜ ਪਛਾਨ ਕੇ ਲੱਭ ਲਏਂ; ਤੇਰੀ
ਹਿਕਮਤ ਹੁਨੇ ਚਾ ਲੋੜਨੀ ਵੇ। ਵਾਰਸਸ਼ਾਹ ਆਜ਼ਾਰ ਹੋਰ
ਸੱਭ ਮੁੜਦੇ, ਏਹ ਕਤਈ ਕਿਸੇ ਨਾ ਮੋੜਨੀ ਵੇ।
ਜਦ ਸੈਦਾ ਜੋਗੀ ਨੂੰ ਹੀਰ ਦੇ ਇਲਾਜ ਲਈ ਸੱਦਨ ਗਿਆ ਅਰ ਉਥੋਂ ਪਾਸੇ ਭਨਾ ਆਇਆ ਤਾਂ ਸੋਹਣੀ ਨੇ ਅਪਨੇ ਪਿਉ ਨੂੰ ਸਮਝਾਇਆ:
ਸੈਹੜੀ ਆਖਿਆ ਬਾਬਲਾ ਜਾਹੁ ਆਪੇ, ਸੈਦਾ ਆਪਨੂੰ
ਸਦਾਂਵਦਾ ਈ। ਨਾਲ ਗਰਭ ਹੰਕਾਰ ਦੇ ਮਸਤ ਫਿਰਦਾ,
ਨਜ਼ਰ ਤਲੇ ਨਾ ਕਿਸੇ ਨੂੰ ਲਿਆਂਵਦਾ ਈ। ਨਾਲ ਜਾਇ
-੧੭੬-