ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇਰੀ ਗੱਲਾਂ ਤੇ ਦੰਦਾਂ ਦੇ ਦਾਗ਼ ਦਿੱਸਣ, ਅੱਜ ਸੱਦੀਆਂ ਠਾਕਰਾਂ ਤੇ ਚੋਲੀਆਂ ਨੀ॥

ਠਾਕਰਾਂ ਤੇ ਚੋਟ ਕੀਤੀ ਹੈ, ਕਿ ਚੇਲਿਆਂ ਨਾਲ ਕੀ ਕਰਦੇ ਸਨ3:-

ਹੋਰ ਤਵਾਰੀਖੀ ਮਸ਼ਹੂਰ ਵਾਕਿਆਤ ਵੱਲ ਕਿਧਰੇ ੨ ਇਸ਼ਾਰਾ ਕੀਤਾ ਹੈ ਜੀਕਨ ਅਪਨੇ ਸਮੇਂ ਦਾ ਹਾਲ ਲਿਖਦੇ ਹੋਇ ਦੇਸ਼ ਦੀ ਦਿਸ਼ਾ ਦਸਾਂਦੇ ਹਨ:

ਜਦੋਂ ਦੇਸ਼ ਦੇ ਜੱਟ ਤਿਆਰ ਹੋਏ, ਘਰੋ ਘਰੀ ਜਾਂ ਨਵੀਂ
ਸਰਕਾਰ ਹੋਈ। ਅਸ਼ਰਾਫ਼ ਖਰਾਬ ਕੌਮੀਨ ਜ਼ਾਤਾਂ, ਜ਼ਿਮੀਦਾਰ
ਨੂੰ ਵੱਡੀ ਬਹਾਰ ਹੋਈ। ਚੋਰ ਚੌਧਰੀ ਯਾਰ ਨਾ ਪਾਕ
ਦਾਮਨ, ਭੂਤ ਮੰਡਲੀ ਇਕ ਦੂੰ ਚਾਰ ਹੋਈ।

ਏਹ ਨਾਦਰ ਸ਼ਾਹ ਦੋ ਹਮਲੇ ਦੇ ਵੇਲੇ ਦਾ ਹਾਲ ਦਸਦਾ ਹੈ ਹੈ। ਜਦ ਸਿੱਖਾਂ ਨੇ ਵੀ ਸਿਰ ਉਠਾਇਆ ਸੀ ਅਰ ਮਾਰ ਲੁੱਟ ਸ਼ੁਰੂ ਕਰ ਦਿੱਤੀ ਸੀ॥

ਸਾਰੇ ਮੁਲਕ ਪੰਜਾਬ ਖਰਾਬ ਵਿੱਚੋਂ, ਮੈਨੂੰ ਵੱਡਾ ਅਫਸੋਸ ਕਸੂਰਦਾ ਏ॥

ਏਹ ਪਤਾ ਨਹੀਂ ਕਵੀ ਜੀ ਨੂੰ ਕਿਸ ਗੱਲ ਦਾ ਅਫਸੋਸ ਹੋਇਆ। ਕਸੂਰ ਓਹ ਸ਼ੈਹਰ ਸੀ ਜਿਥੇ ਏਹ ਪੜ੍ਹੇ ਸਨ। ਭਾਵੇਂ ਉਸ ਦੋ ਲੁੱਟੇ ਜਾਨ ਦਾ ਅਫ਼ਸੋਸ ਕਰਦੇ ਹਨ।

ਨਾਦਰ ਸ਼ਾਹ ਤੋਂ ਹਿੰਦ ਪੰਜਾਬ ਧੜਕੇ, ਮੇਰੇ ਬਾਪ ਦਾ ਤੁਧ
ਭੌਚਾਲ ਕੀਤੋ। ਸਿੰਘਾਂ ਜੇਡ ਨਾ ਫਤੇ ਦਾ ਹੁਕਮ ਕਿਸਤੇ,
ਕੋਈ ਨਹੀਂ ਮਕਾਮ ਲਾਹੌਰ ਜੇਹਾ।

ਕਿਧਰੇ ਲਿਖਦੇ ੨ ਰਿਸ਼ਵਤਾਂ ਜਾਂ ਵੱਡੀਆਂ ਖਾਕੇ ਹਾਕਮਾਂ ਦ

-੧੮੩-