ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੇਇਨਸਾਫੀ ਕਰਨੀ ਤੇ ਕਿਧਰੇ ਨੌਕਰੀ ਨੂੰ ਨਿੰਦ ਵਿਖਾਇਆ:-

ਬੁਰਾ ਕਸਬ ਨਾ ਨੌਕਰੀ ਜੇਡ ਕੋਈ, ਯਾਦ ਹੱਕ ਦੀ ਜੋਡ
ਅਕਾਬਰੀ ਵੇ। ਮਝਾਂ ਜੋਡ ਨਾ ਕਿਸੇ ਦੇ ਹਨ ਜੇਰੇ, ਰਾਜ
ਹਿੰਦ ਪੰਜਾਬ ਨਾਂ ਬ੍ਰਾਬਰੀ ਵੇ।

ਕਵੀ ਜੀ ਦੀ ਕਵਿਤਾ ਵਿਚ ਇਕ ਵਡੀ ਖੂਬੀ (ਗੁਨ) ਏਹ ਹੈ ਕਿ ਏਹਨਾਂ ਨੇ ਅੰਤਲੀ ਕਲੀ ਵਿਚ ਹਮੇਸ਼ਾਂ ਕੁਝ ਨਾ ਕੁਝ ਸਚਾਈ ਭਰ ਰਖੀ ਹੈ, ਸਾਰੇ ਬੰਦ ਦਾ ਨਚੋੜ ਜਾਂ ਅਤਰ ਖਿਚ ਕੇ ਅੰਤ ਵਿਚ ਰਖ ਦਿਤਾ ਹੈ। ਢੇਰ ਸਾਰੀਆਂ ਕਲੀਆਂ ਤਾਂ ਮਸ਼ਹੂਰ ਅਖਾਨ ਈ ਹਨ, ਵੰਨਗੀ ਲਈ ਵੇਖ:-

ਵਾਰਸ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨੀ, ਸਭ ਖਲਕਤਾਂ
ਉਸ ਤੋਂ ਨਸਦੀਆਂ ਨੀ। ਵਾਰਸ ਸ਼ਾਹ ਏ ਜਿਨ੍ਹਾਂ ਦਾ ਚੰਦ
ਦੇਵਰ, ਡੁੱਬ ਮੋਈਆਂ ਉਹ ਭਰਜਾਈਆਂ ਨੀ॥

ਵਾਰਸ ਸ਼ਾਹ ਇਸ ਜਗ ਤੋਂ ਉਠ ਜਾਨਾ, ਦਿਲੋਂ ਕਿਬਰ
ਹੰਕਾਰ ਨੂੰ ਮਾਰੀਏ ਜੀ॥ ਵਾਰਸ ਰੱਬ ਨੇ ਕੰਮ ਬਨਾ ਦਿੱਤਾ,
ਪਰ ਉਮਰ ਹੈ ਨਕਸ਼ ਪਤਾਸੜੇ ਤੇ ਹੱਠ ਰੰਨ ਦੇ ਜੇਡ ਨਾ
ਮਰਦ ਕਰਦਾ, ਵਾਰਸ ਸ਼ਾਹ ਨੂੰ ਖਬਰ ਇਸ ਹਾਲ ਦੀ ਏ
ਦੌਲਤ ਦੀਨ ਤੇ ਧਰਮ ਈਮਾਨ ਸੱਭੇ, ਵਾਰਸ ਸ਼ਾਹ ਹੈ ਨਾਲ
ਕਮਾਈਆਂ ਦੇ॥ ਵਾਰਸ ਸ਼ਾਹ ਜੋ ਐਬ ਨਾ ਭੱਜਦਾਏ, ਰੱਬ
ਉਸਦਾ ਨਹੀਂ ਛਪਾਉਂਦਾ ਓਏ॥ ਸੂਰਜ ਸਵਾ ਨੇਜ਼ੇ ਉਤੇ
ਆਨ ਨੇਹਰੇ, ਰਾਹ ਰੈਹਨਗੇ ਗਾਹ ਸਭਗ੍ਰਹਨਗੇ ਨੀ॥ਵਾਰਸ
ਸ਼ਾਹ ਮੀਆਂ ਜਿਨ੍ਹਾਂ ਲਾਈਆਂ ਨੀ, ਸੋਈ ਜਾਨਦੇ ਯਾਰੀਆਂ
ਵਾਰੀਆਂ ਨੂੰ॥ ਜੇਹਾ ਬੀਜੀਏ ਵਾਰਸਾ ਵੱਢ ਲਈਏ, ਹਰਫ
ਵਿਚ ਹਦੀਸ ਦੇ ਆਇਆ ਈ। ਵਾਰਸ ਸ਼ਾਹ ਮੀਆਂ ਜਿਨੂੰ
ਇਸ਼ਕ ਲੱਗਾ, ਦੀਨ ਦੁਨੀ ਦੇ ਕੰਮ ਥੀਂ ਜਾ ਰਿਹਾ। ਵਾਰਸ

-੧੮੪-