ਪੰਨਾ:ਕੋਇਲ ਕੂ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਯਾਰ ਦਾ ਤਦੋਂ ਦੀਦਾਰ ਪਾਈਏ, ਜਦੋਂ ਅਪਨਾ ਆਪ ਗਵਾਈਏ ਜੀ ॥ ਵਾਰਸ ਦੀ ਕਵਿਤਾ ਦਾ ਨਮੂਨਾ ਤੇ ਬਤੇਰਾ ਆ ਗਿਆ, ਪਰ ਵਾਰਸ ਹੋਰਾਂ ਦੀ ਕਵਿਤਾ ਵਿਚ ਕਵਿਤਾ ਦੇ ਅਨੇਕ ਰੰਗ ਭਰੇ ਪਏ ਹਨ । ਕਿਧਰੇ ਤ ਸ਼ ਬਹi ਨਵੀਆਂ ਕਿਧਰੇ ਖਿਆਲ ਦੀ ਬਾਰੀਕ ਖਿੱਚ, ਥਾਂ ਥਾਂ ਇਕ ਬੜਾ ਸੋਹਣਾ ਤਮਾਸ਼ਾ ਵੇਖਦੀ ਹੈ । ਵੰਨਗੀ ਲਈ ਕੁਝ ਬੈਂਤ ਲਿਖਦੇ ਹਾਂ; ਛਾਤੀ ਠਾਠ ਦੀ ਉੱਭਰੀ ਪੱਟ ਖੇਨੂੰ, ਸੇਉ ਬਲਖ ਦੇ ਚੁਨੇ ਅਨਾਰ ਵਿੱਚੋਂ । ਬਾਹਾਂ ਵੇਲਨੇ ਵਾਲੀਆਂ ਗੱਨ ਮੱਖਨ, ਛਾਤੀ ਸੰਗ ਮਰ ਮਰ ਗੰਗ ਦੀ ਧਾਰ ਵਿਚੋਂ ॥ ਤੁਸਾਂ ਜੇਹੇ ਮਾਸ਼ਕ ਜੇ ਹੋਨ ਰਾਜ਼ੀ, ਮੰਗੂ ਨੈਨਾਂ ਦੀ ਧਾਰ ਵਿਚ ਚਾਰੀਏ ਨੀ ਬਦਨ ਹੋ ਗਿਆ ਸੱਕਕੇ ਕੁਰੰਗ ਤੇਰਾ ਹੜਬਾਂ ਗਰੁੜ ਦੇ ਹੱਡ ਵਡੇ । ਜੰਮੀ ਸਿਕਰੀ ਹੋ ਤੇਰਿਆਂ ਤੇ, ਲੌਹੁ ਫੁਟਦਾ ਤੇ ਪੈਂਦੀ ਜਾਨ ਫੰਡੇ । ਮੁੰਹੋਂ ਖੁਲ ਕੇ ਗੱਲ ਨਾ ਕਰਨੀਏ ਤੂੰ, ਚੁਪ ਕੀਤੜਾ ਵਾਂਗ ਸੁਭਾ ਜੰਡ ॥ ਹਿਜਰ ਦੇ ਬਿਰਹੋਂ ਦੀ ਮਾਂ ਹੀਰ ਦੀ ਕੇਹੀ, ਸੋਹਣੀ ਤਸਵੀਰ ਖਿੱਚੀ ਹੈ । ਸੁਰਖੀ ਹੋਠਾਂ ਦੀ ਲੋੜ ਦੰਦਾਸੜ ਦਾ, ਖੋਜਾ ਖੱਤਰ ਕਤਲ ਬਜ਼ਾਰ ' ਵਿਚੋਂ । ਏਸ ਬੈਂ ’ਤ ਦੀ ਤਸ਼ਬੀਹ ਦਸਦੀ ਹੈ, ਕਿ ਉਸ ਸਮੇਂ ਖੋਜੇ ਤੇ ਖੜੀ ਦਾ ਮਾਰ ਦੇਨਾ ਜੰਟਾਂ ਲਈ ਇਕ ਮਾਮੂਲੀ ਗੱਲ ਸੀ । ਦੋਵੇਂ ਜਾ ਬਿਆਜ ਖੋਰ ਹਨ ਤੇ ਅੱਜ ਕੱਲ ਵੀ ਦੇਰ ਏਹੀ ਵਢੀਦੇ ਹਨ, ਭਾਗ ! -੧੮੫