ਪੰਨਾ:ਕੋਇਲ ਕੂ.pdf/187

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਵੀ ਜੀ ਨੇ ਕਿਸੇ ਨੂੰ ਸਵਾਦਲਾ ਬਨਾਨ ਤੇ ਸ਼ਿੰਗਾਰ ਰਸ ਦਾ ਰੰਗ ਦ ਵਾਨ ਲਈ ਕਿ ਨੂੰ ਵੀ ਅਜੇਹੇ ਬਚਨ ਵੀ ਲਿਖ ਦਿਤੇ ਹਨ ਜੇ ਹੜੇ ਸ਼ਰਮ ਤੇ ਹੱਯਾ ਤੋਂ ਡਿੱਗੇ ਹੋਏ ਹਨ । ਕਿਨੀਂ ਥਾਂਵੀਂ ਅਪਨੀ ਗੱਲ ਨੂੰ ਅਪੇ ਕਟ ਗਏ । ਕਿਧਰੇ ਹੀਰ ਨੂੰ ਕਾਮ ਦੀ ਭਰੀ ਦੱਸਿਆ, ਤੇ ਏਹ ਦਖਾਇਆ ਹੈ ਕਿ ਰਾਝਾ ਤੇ ਹੀਰ ਬਲੇ ਵਿਚ ਚਰੋਕਣੀਆਂ ਮੌਜਾਂ ਮਾਨ ਚੁੱਕੇ । ਕਿਧਰੇ ਜਾਕੇ (ਜੀਕਨ ਹੀਰ ਦਾ ਖਤ ਭਰਜਾ ਈਆਂ ਨੂੰ) ਹੀਰ ਅਪਨੇ ਆਪ ਨੂੰ ਅਨਛੂਤ ਦਸਦੀ ਹੈ ਤੇ ਕਿਧਰੇ ਰਾਂਝੇ ਨੂੰ ਕਾਮ ਭਰੀ ਵਾਸ਼ਨਾ ਨਾਲ ਸਦਦੀ ਹੈ: ਅੱਗੇ ਚੰਡੀਆਂ ਨਾਲ ਹੰਡਾਇਓਈ; ਜ਼ੁਲਫ ਕੁੰਡਲਾਂ ਦੇ ਹੁਣ ਦੇਖ ਮੀਆਂ । ਜੇ ਰਾਂਝਾ ਕਮੀ ਸੀ, ਉਸ ਨੂੰ ਹੀਰ ਦੇ ਉਧਾਲ ਕੇ ਲੈ ਜਾਨ ਵਿਚ ਕੀ ਡਰ ਸੀ । ਜਦ ਲੈ ਨਿਕਲਿਆ ਸੀ ਫੇਰ ਝੰਗ ਜਾਨ ਦੀ ਕੀ ਲੋੜ ਸੀ ? ਕਵੀ ਜੀ ਨੂੰ ਆਪ ਈ ਯਕੀਨ ਨਹੀਂ ਕਿ ਕੀ ਲਿਖਿਆ, ਜੋ ਬੇਲੇ ਵਿਚ ਵਿਸਾਲ ਨਾਂ ਕਰਾਂਦੇ ਜਾਂ ਹੀਰ ਦੇ ਮੁਖੋਂ ਕਾਮ ਭਰੇ ਬਚਨ ਨਾ ਅਖਾਂਦੇ ਤਾਂ ਕ ਵੀ ਜੀ ਹੀਰ ਤੇ ਰਾਂਝੇ ਦੇ ਆਚਰਨ ਨੂੰ ਬੜਾ ਉਚਾ ਦਸਾਂਦੇ । ਪਰ ਕਵੀ ਜੀ ਦਾ ਮਨ ਇਸ਼ਕ ਤੇ ਕਾਮ ਵਿਚ ਰੱਤਾ ਸੀ, ਉਹ ਕਿਸੇ ਵਿਚ ਫੋਟੋ ਉਤਰ ਆਇਆ || ਫੇਰ ਕਿਧਰ ਤੇ ਸੈਹ ਦੇ ਮੁੰਹੋ ਅਖਾਇਆ ਹੈ ਕਿ “ਵੇਹੜੇ ਵੜੇ ਤਾਂ ਚੰਡੀਆਂ ਖੋਹ ਸਟ’ | ਪਰ ਆਪ ਈ ਰਾਂਝੇ ਨੂੰ ਘੋਨ ਮੋਨ ਮਨਾਇਆ ਗਿਆ ਹੈ । ਕਿਧਰੇ - ਨਰ ਘੱਟ ਨੂੰ ਵੈਦਕ ਦੀ ਕਤਾਬ ਦੱਸਿਆ ਹੈ, ਵਾਰਸ ਨੇ ਅਦਲੀ ਰਾਜੇ ਦਾ ਸਵਾਂਗ ਐਵੇਂ ਬਨਾਇਆ ਹੈ, ਭਲਾ ਉਸ ਰਾਜ ਵਿੱਚ ਰਾਜੇ ਕਿੱਥੇ ? ਅਰ ਓਹ ਵੀ ਝੰਗ ਤੇ ਮਜ਼ੱਫਰ ਗੜ ਦੇ ਇਲਾਕੇ ਵਿਚ, ਫੇਰ ਜੋ ਹੀਰ ਨੂੰ ਰਾਂਝਾ ਲੈ ਕੇ ਮੜਿਆ ਹੈ ਤਾਂ ਪਹਾੜੀ ੜੀਮਤਾਂ -੧੮੭