ਉਸ ਨੂੰ ਮਿਲੀਆਂ ਹਨ, ਜਿਨਾਂ ਦੀ ਪਹਾੜੀ ਬੋਲੀ ਦੀ ਵੰਨਗੀ ਵਾਰਸ ਨੇ ਅਪਨੇ ਬੈਂਤਾਂ ਵਿਚ ਬਧੀ ਹੈ । ਏਹ ਬਲੀ ਜੰਮੂ ਦੇ ਪਹਾੜਾਂ ਦੀ ਹੈ, ਅਰ ਰਾਂਝੇ ਨੇ ਏਹਨਾਂ ਪਹਾੜਾਂ ਵਿੱਚ ਕੀ ਕਰਨ ਜਾਨਾ ਸੀ । ਜੇ ਮੰਨੀਏ ਕਿ ਕਿਰਾਨੇ ਤੇ ਚਨਿਓਟ ਦੀਆਂ ਪਹਾੜੀਆਂ ਦੀ ਬੋਲੀ ਹੈ ਤਾਂ ਏਹ ਵੀ ਠੀਕ ਨਹੀਂ। ਉਸ ਸਾਰੇ ਇਲਾਕੇ ਦੀ ਬੋਲੀ ਇਕ , ਹੈ ਜੇ ਏਹ ਮੰਨੀਏ ਕਿ ਰਾਂਝਾ ਹੀਰ ਨੂੰ ਕਢ ਜੰਮੂ ਦੇ ਪਹਾੜਾਂ ਵਿਚ ਨੱਠ ਗਿਆ ਸੀ, ਅਰ , ਉੱਥੇ ਈ ਰਾਜੇ ਕੋਲ ਉਸ ਦਾ ਇਨਸਾਫ ਹੋਇਆ ਤਾਂ ਸਾਨੂੰ ਅਪਨੀ ਮੰਨਨ ਦੀ ਸ਼ਕਤੀ ਨੂੰ ਬੜਾ ਖਿੱਚਨਾ ਪਵੇਗਾ ! ਕਿਥੇ ਰੰਗ ਪੂਰ ਤੇ ਕਿੱਥੇ ਰਿਆਸਤ ਦੇ ਪਹਾੜ । ਬਿਨ ਸਾਮਾਨ ਉਥੇ ਕੀਕਨ ਪੁੱਜਾ ਅਰ ਰਾਹ ਵਿੱਚ ਉਹ ਝੰਗ ਜਾਂ ਅਪਨੇ ਇਲਾਕੇ ਤਖਤ ਹਜ਼ਾਰੇ ਈ ਕਿਉਂ ਨਾ ਰੈਹ ਪਿਆ ? ਜਿਥੇ ਉਸ ਦੇ ਜ਼ਾਤ ਭਰਾ ਰਾਂਝੇ ਉਸ ਦੀ ਮਦਦ ਵੀ ਕਰਦੇ । ਫੇਰ ਏਹ ਗੱਲ ਅਨਹੋਨੀ ਵੀ ਹੈ ਕਿਉਂ ਜੋ ਰਾਤੀ ਠੱਠਾ ਸੀ ਸਵੇਰ ਵਾਹਰ ਉਸ ਦੇ ਪਿਛੇ ਦੌੜੀ, ਛੇ ਸੱਤ ਘੰਟੇ ਦਾ ਫਰਕ ਸੀ, ਉਹ ਜ਼ਰੂਰ ਦਰਿਆਓਂ ਉਰੇ ੨ ਈ ਪਕੜਿਆ ਗਿਆ ਹੋਨਾ ਏ । ਏਹ ਕਵੀ ਨੇ ਐਵੇਂ ਖਿੱਚ ਕਰਕੇ ਲਿਖਿਆ, ਮੁਕਬਲ ਨੇ ਨਹੀਂ ਲਿਖਿਆ, ਹਾਂ ਅਦਲੀ ਰਾਜੇ ਦਾ ਜ਼ਿਕਰ ਹੈ । ਖਬਰੇ ਅਦਲੀ ਰਾਜੇ ਦਾ ਅਰਥ ਹਿੰਦ ਜਜ਼ ਦਾ ਹੋਵੇ | ਕਾਜ਼ੀ ਤਾਂ ਮੁਸਲਮਾਨ ਸਦਾਉਂਦੇ ਹੋਨਗੇ ਅਰ ਹਿੰਦੂ ਜੱਜ ਅਦਲੀ ਰਾਜਾ ਜਾਂ ਇਨਸਾਫ ਕਰਨ ਵਾਲਾ ਹਾਕਮ ॥ ਵਾਰ ਸ ਨੇ ਰਾਇਬਾਂ ਸਾਇਬਾਂ ਨੂੰ ਐਵੇਂ ਕਿਸੇ ਵਿਚ ਘੜਿਆ ਕੋਈ ਲੋੜ ਨਹੀਂ ਸੀ । ਨਾ ਹੀ ਮਕਬਲ ਨੇ ਇਹਨਾ ਨੂੰ ਲਿਆਂਦਾ ਹੈ ਅਰ ਏਹ ਛੋਕਰੀਆਂ ਹੀਰ ਨਾਲ ਇਸ ਤਰ੍ਹਾਂ ਬੇਹਯਾਈ ਦੀਆਂ ਗੱਲਾਂ ਕਦਾਚਿਤ ਨਾ ਕਰਦੀਆਂ, ਸੈਹਤੀ ਇਕ -੧੮੮
ਪੰਨਾ:ਕੋਇਲ ਕੂ.pdf/188
ਦਿੱਖ