ਪੰਨਾ:ਕੋਇਲ ਕੂ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਦ ਮੰਦਾਂ ਦੇ ਦਿਲ ਦਾ ਲਹੂ, ਭਰ ਭਰ ਚੁਲੀਆਂ ਪੀਂਦੀ॥
ਤਨ ਦੀ ਚਿਖਾ ਬਨਾਵੇ ਦੀਪਕ, ਤਾਂ ਆ ਜਲਨ ਪਰਵਾਨੇ॥
ਭਾਂਬੜ ਹੋਰ ਹਜ਼ਾਰਾਂ ਦਿਸਦੇ ਪਰ ਓਸ ਪਤੰਗ ਦੀਵਾਨੇ॥
ਅਪਨਾ ਆਪ ਬਨਾਵੇ ਕੋਲੇ, ਸੋ ਕਰੇ ਕਬਾਬ ਬਿਗਾਨੇ॥
ਹਾਸ਼ਮ ਰਹੇ ਦਿਲਾਂ ਦੀ ਦਿਲ ਵਿਚ, ਹੋਰ ਜਾਦੂ ਸੇਹਰ ਬਹਾਨੇ॥
ਦੂਰ ਨਿਕਾਬ ਕੀਤਾ ਦਿਲਬਰ ਨੇ, ਅਤੇ ਚਮਕੀ ਤੇਗ ਮਿਆਨੋਂ॥
ਯਾਂ ਉਹ ਬਰਕ ਅਬਰ ਤੋਂ ਨਿਕਲੀ, ਯਾ ਹੁਰ ਡਿੱਗੀ ਅਸਮਾਨੋਂ॥
                  "ਹਾਸ਼ਮ"
         
     * * * * * *
ਰੇ ਰੰਗ ਨਹੀਂ ਮੇਰਾ ਕਤਨੇ ਦਾ, ਜੋਰੀ ਬੰਨ੍ਹਕੇ ਭੋਰੇ ਨਾ ਘਤ ਮਾਏ।
ਪੀੜ੍ਹਾ ਪੀੜਕੇ ਰੱਤ ਨਪੀੜ ਲਈਆ, ਬੈਠਾਂ ਵਿਚ ਸਈਆਂ
ਕੇਹੜੀ ਸਤ ਮਾਏ। ਚਰਖਾ ਵੇਖਕੇ ਰੰਗ ਕੁਰੰਗ ਹੋਇਆ, ਮਾਸ ਨਹੀਂ
ਜੁਸੇ ਰੱਤੀ ਰੱਤ ਮਾਏ। ਅਤੇ ਇਸ਼ਕ ਹੁਸੈਨ ਸੁਮਤ ਸਮਝੇ, ਮਤੀ
ਦੇਂਦੀਆਂ ਦੀ ਮਾਰੀ ਮੱਤ ਮਾਏ॥
                             "ਹੁਸੈਨ"
 * * * * * *
ਲਕੜੀ ਹੋਵਾਂ ਬਲ ਬੁਝਾਂਂ ਲੂਨ ਹੋਵਾਂ ਗਲ ਜਾਂ।
ਤੇਰੀ ਜੱਮਨ ਰਾਤ ਤੋਂ ਸਾਂਈਆਂ ਬਲ ਬਲ ਜਾਂ॥
                         "ਮੁਕਬਲ"
ਫੋਰ-ਚਸ਼ਮ ਸਿਆਹ ਵਿਚ ਰਮਜ਼ਾਂ ਕਾਤਲ ਖੋਲਨ ਜ਼ਖਮ ਨਿਹਾਨੀ॥
ਚਮਕ ਸਤਾਰੇ ਅਨਵਰ ਵਾਂਗੂ ਝਾਤ ਘੱਤੇ ਜਗ ਫਾਨੀ।
ਬੀਨੀ ਨੇਜ਼ਾ ਨਰ ਉ ਛਾਲਾਂ ਵੇਖ ਨਜ਼ਰ ਜਲ ਜਾਂਦੀ!
ਦੋ ਅਬਰੁ ਪੈਵਸਤਾਂ ਦੇ ਵਿਚ ਰਸ਼ਕੋਂ ਝੜਦੀ ਚਾਂਦੀ।

-੧੭-