ਲਿਖ ਕਿ ਏਹਨੂੰ ਦੱਬ ਗਿਆ ਸੀ 'ਤੇ ਹੁਣ (Archaeological ਚਾਤਨ ਵਸਤਾਂ ਢੂੰਡਨ ਤੇ ਖੋਜਨ ਵਾਲੇ ਮੈਹਕਮੇਂ ਨੇ ਕਿਧਰੋਂ ਪੁੱਟ ਕੱਢੀ, ਜੇ ਸੱਚ ਮੁਚ ਇਸ ਤਰ੍ਹਾਂ ਲੰਬੀ ਸੀ ਤਾਂ ਤੇ ਮੁਅੱਲਫ ਕਠਾ ਕਰਕੇ ਪ੍ਰਕਾਸ਼ਤ ਕਰਨ ਵਾਲਿਆਂ ਦੀ ਬੜੀ ਵਡਿਆਈ ਹੈ ਪਰ ਤਾਂ ਜੇ ਅਪਨੀ ਖੋਜ ਦਾ ਸਿਵਾ ਲੋਕਾਂ ਨੂੰ ਵਿਸਥਾਰ ਨਾਲ ਦੱਸਦੇ॥
(੨) ਏਹ ਸੋਹਣੀ, ਫਜ਼ਲ ਸ਼ਾਹ ਦੀ ਸੋਹਣੀ ਦੀ ਨਕਲ ਜਾਪਦੀ ਹੈ ਜਾਂ ਫਜ਼ਲ ਦੀ ਸੋਹਣੀ ਇਸਦੀ। ਮਜ਼ਮੂਨ ਮਿਲਦੇ ਹਨ, ਹਰ ਬੰਦ ਦੀ ਸੁਰਖੀ ਮਿਲਦੀ ਹੈ, ਸੋਹਣੀ ਦੋ ਪੈਹਲੇ ਦੂਜੇ ਪੰਜਵੇਂ ਆਦ ਵਰ੍ਹਿਆਂ ਦਾ ਜੋ ਹਾਲ ਲਿਖਿਆ ਹੈ ਉਹ ਤਾਂ ਫਜ਼ਲ ਨਾਲ ਬਿਲਕੁਲ ਮਿਲਦਾ ਹੈ ਵੇਖੋ:
ਵਰੇ ਪੰਜਵੇਂ ਚੂੰਡੀਆਂ ਸੋਹਣੀ ਦੀਆਂ, ਮਾਉਂ ਗੁੰਦ ਕੇ ਖਾਸ
ਸਵਾਰੀਆਂ ਜੀ। ਵਰੇ ਛੇਵੇਂ ਦੀ ਗੁਡੀਆਂ ਖੇਡਦੀ ਸੀ,
ਸਦ ਪਿਆਰੀਆਂ ਅਹਿਲ ਸਹੇਲੀਆਂ ਨੂੰ। ਵਰੇ ਸੱਤਵੇਂ
ਪੜੇ ਕੁਰਾਨ ਸੋਹਣੀ, ਨਾਲ ਨੇਕ ਜ਼ਬਾਨ ਸਫਾ ਮੀਆਂ॥
[ਫਜ਼ਲ
ਪੰਜਵੇਂ ਵਰੇ · ਸੋਹਣੀ ਸੋਹਣੀ ਹੋਈ ਸੋਹਣੀ, ਚੁਕ ਸੋਹਣੀ
ਦਾ ਸੀਸ ਗੁੰਦਿਆ ਨੇ। ਛੇਵੇਂ ਵਰੇ ਸੋਹਣੀ ਗੁੱਡੀਆਂ
ਨਾਲ਼ ਖੇਡੇ, ਸੋਹਣੇ ਹਾਰ ਸ਼ਿੰਗਾਰ ਲਗਾਇਓ ਨੇ। ਸਤਵੇਂ
ਵਰੇ ਸੋਹਣੀ ਬੀਵੀ ਕੋਲ ਬੈਠੀ, ਕਾਇਦਾ ਸ਼ੌਕ ਦੇ
ਨਾਲ ਉਠਾਇਓ ਸੂ॥
[ਵਾਰਸ ਦੀ ਸੋਹਣੀ
ਪੜ੍ਹਨ ਵਾਲੇ ਸਜਨ ਆਪੇ ਈ ਵੇਖ ਕੁਝ ਫਰਕ ਹੈ, ਲਫਜ਼ਾਂ ਤੋਂ ਛੁਟ ਮਜ਼ਮੂਨ ਇਕ॥
ਫੇਰ ਏਸ ਸੋਹਣੀ ਵਿਚ ਵੀ ਸਤ ਫਾਗਨ, ਫਜ਼ਲ ਵਾਂਗੂੰ ਦਿਤੇ
-੧੯੩-