ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਰ ਕਵੀ ਨੇ ਅਜ ਕਲ ਬਨਾ ਵਾਰਸ ਦਾ ਨਾਮ ਦਾਖਲ ਕਰ ਪਬਲਕ ਤੇ ਲੋਕਾਂ ਨੂੰ ਭੁਲੇਖੇ ਵਿਚ ਪਾਇਆ ਹੈ । ਸ਼ਾਬਾਸ਼ੇ, ਵਾਰਸ ਦੀ ਰੂਹ ਓਸਨੂੰ ਦੁਆ ਦਏਗੀ ਪਰ ਏਨੀਂ ਗੱਲ ਅਸੀਂ ਵੀ ਆਖਨੇ ਹਾਂ ਕਿ ਇਸ ਸੋਹਣੀ ਦੇ ਲਿਖਨ ਵਾਲੇ ਕਵੀ ਨੇ ਹਿੰਮਤ ਚੰਗੀ ਕੀਤੀ ਅਰ "ਸੈ਼ਅਰ’ ਚੰਗੇ ਲਿਖੇ ਸੂ, ਪਰ ਵਾਰਸ ਦਾ ਸੋਜ਼ ਤੇ ਰਸ ਹੈ ਨਹੀਂ, ਫਜ਼ਲ ਦੇ ਰੰਗ ਦੀ ਨਕਲ ਹੈ ।

ਇਕ ਤਰਾਂ ਦੇ ਕਿੱਸਿਆਂ ਦਾ ਛਪਨਾ ਜਾਂ ਪੁਰਾਣੇ ਕਿੱਸਿਆਂ ਵਿਚ ਵਾਧਾ ਘਾਟਾ ਹੋਣਾ ਤਦ ਤੀਕ ਬੰਦ ਨਾਂ ਹੋਸੀ ਜਦ ਤਕ ਪੰਜਾਬ ਵਿਚ ਇਕ ਜ਼ਬਰ ਦਸਤ ਤੇ ਪੱਕੀ ਕਮੇਟੀ ਅਪਨੀ ਲਿਟ੍ਰੇਚਰ ਨੂੰ ਸ਼ੁੱਧ ਰੱਖਨ ਤੇ ਹਫਾਜ਼ਤ ਕਰਨ ਦਾ ਜ਼ਿੰਮਾ ਨਾਂ ਉਠਾਏ, ਜੇ ਏਹੀ ਹਾਲ ਰਿਹਾ ਤਾਂ ਥੋੜੇ ਚਿਰਾਂ ਤਕ ਕਿਸੇ ਕਵੀ ਦੀ ਸੁੱਧ ਰਚਨਾਂ ਦਾ ਮਿਲਨਾ ਔਖਾ ਹੋ ਜਾਏਗਾ।

ਵੱਡੀ ਹੀਰ ਦੇ ਪਿੱਛੇ ਇਕ ਮੇਰਾਜ ਨਾਮਾ ਵਾਰਸ ਸ਼ਾਹ ਦਾ ਬਨਾਇਆ ਲਿਖਿਆ ਹੈ । ਏਹ ਕਾਫੀਆਂ ਵਿਚ ਹੈ । ਲਫਜ਼ ਫਾਰਸੀ ਢੇਰ ਵਰਤੇ ਹਨ । ਠੇਠ ਪੰਜਾਬੀ ਦਾ ਰੰਗ ਜੋ ਹੀਰ ਵਿਚ ਹੈ ਇਸ ਵਿਚ ਨਹੀਂ ਅਰ ਬੁੱਲੇ੍ ਦੀ ਕਾਫੀ ਦਾ ਜ਼ੋਰ ਵੀ ਨਹੀਂ। ਵਨਗੀ÷

ਖ਼ਿਲਅਤ ਪਾਇਆ ਤੂੰ ਲੌ ਲਾਕੀ, ਪੈਗੰਬਰ ਸਨ ਵਿਚ ਖਾਕੀ।
 ਮਤੇਰੇ ਨਾਲ ਉਨ੍ਹਾਂ ਨੂੰ ਬਾਕੀ, ਤੂੰ ਮਹਬੂਬ ਗੁਫਾਰੀ ਦਾ॥ ਤੂੰ
ਬਖਸ਼ਸ਼ ਦਾ ਬੈਹਰ ਸਮੰਦਰ, ਹੈ ਹਜਾਬ ਸ਼ਰਮ ਤੈਂ ਅੰਦਰ ।
ਗੌਸ ਕੁਤਬ ਤੇ ਪੀਰ ਪੈਗੰਬਰ, ਤੈਂ ਸੰਗ ਪਾਰ ਉਤਾਰੀ ਦਾ ॥
ਜਿਤ ਵਲ ਜਾ ਮਿਲੇ ਨਾ ਢੋਈ, ਵਾਹਰ ਤੇਰੇ ਬਾਝ ਨਾ
ਕਈ । ਜ਼ਿੰਦਗੀ ਮੈਨੂੰ ਭਾਰ ਹੋਈ, ਵਾਂਗ ਸੱਗੀ ਦੁਰਕਾਰੀ ਦਾ ॥
ਗਲੀਆਂ ਦੇ ਵਿਚ ਫਿਰੋ ਅਰਬੇਲਾ, ਚਲਣੱ ਦਾ ਕਰ ਫਿਕਰ

੧੯੫