ਪੰਨਾ:ਕੋਇਲ ਕੂ.pdf/197

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਸ ਚੌਥਾ ਮੁਲਤਾਨੀ ਵੰਡ ਮੁਲਤਾਨੀ ਬੋਲੀ ਪੰਜਾਬ ਦੇ ਦੱਖਨੀ ਭਾਗ ਵਿਚ ਬੋਲੀ ਜਾਂਦੀ ਹੈ । ਪੰਜਾਬ ਦੇ ਜ਼ਿਲੇ-ਮੁਲਤਾਨ, ਮੁਜ਼ੱਫਰ ਗੜ, ਡੇਹਰਾ ਗਾਜ਼ੀ ਖਾਂ ਤੇ ਰਿਆਸਤ ਬਹਾਵਲਪੁਰ, ਇਸੇ ਬੋਲੀ ਦੀ ਵੰਡ ਵਿਚ ਹਨ । ਡੇਹਰਾ ਗਾਜ਼ੀ ਖਾਂ ਵਿਚ ਬਲੋਚੀ ਵੀ ਬੋਲੀ ਜਾਂਦੀ ਹੈ । ਏਹ ਬਲੀ ਉੱਤੇ ਪੰਜਾਬੀ ਤੋਂ ਅੱਡ ਜਾਪਦੀ ਹੈ ਪਰ ਜਦ ਅਸੀਂ ਲੈਂਹਦੀ ਪੰਜਾਬੀ ਨਾਲ ਇਸ ਨੂੰ ਮੇਲਦੇ ਹਾਂ ਤਾਂ ਪਤਾ ਲਗਦਾ ਹੈ ਕਿ ਇਹ ਬੇਲੀ ਤੇ ਲੈਂਹਦੀ ਇਕੋ ਹੀ ਮਾਤਾ ਦੀਆਂ ਧੀਆਂ ਹਨ । ਫਰਕ ਥੋੜ' ਈ ਹੈ, ਸਿਰਫ ਲੈ ਹਜੇ ਜਾ ਸੰਘ ਦੀ ਅਵਾਜ ਦਾ ਭੇਦ ਹੈ ਅਰ ਏਹ ਭੇਦ ਹਰ ਜਗਾ ਹੁੰਦਾ ਈ ਹੈ । ਬੋਲਨ ਵਿਚ ਤੇ ਭੇਦ ਢੇਰ ਜਾਪਦਾ ਹੈ ਪਰ ਲਿਖਨ ਵਿਚ ਥੋੜਾ । ਇਸ ਫਰਕ ਨੂੰ ਵੇਖ ਕੇ ਉਬਾਇਨ ਸਾਹਿਬ [Mr. E. 0. Brien I.C.S.) ਵੀ ਅਪਨੀ ਪੁਸਤਕ “ਮਲਤਾਨੀ ਜ਼ਬਾਨ’’ ਵਿਚ ਲਿਖਦੇ ਹੈਨ:-- ਕ ਮਲਤਾਨੀ ਬੋਲੀ ਵਿਚ ਕੋਈ ਲਿਖਤ ਦੀਆਂ ਪੁਸਤਕਾਂ ਨਹੀਂ ਅਰ ਜੋ ਲਾਹੌਰ ਦੇ ਛਾਪੇ ਖਾਨਿਆਂ ਵਿਚੋਂ ਮੁਲਤਾਨੀ ਬੋਲੀ ਦੀਆਂ ਕਰਕੇ ਛਪਦੀਆਂ ਹਨ, ਉਹ ਕੇਵਲ ਵਿਗੜੀ ਹੋਈ ਪੰਜਾਬੀ ਹੈ। ਅਸਲ ਗੱਲ ਤੇ ਏਹ ਹੀ ਹੈ ਕਿ ਲਿਖੀ ਹੋਈ ਮੁਲਤਾਨੀ ਤੇ ਲੈਹਦੀ ਵਿਚ ਭੇਦ ਥੋੜਾ ਹੈ । ਇਸ ਕਰਕੇ ਲੈ ਹਦੀ ਵਾਙ ਮਲਤਾਨੀ ਵੀ ਪੰਜਾਬੀ ਦੇ ਝੰਡੇ ਹੇਠ ਈ ਆਉਨੀ -੧੯੭