ਪੰਨਾ:ਕੋਇਲ ਕੂ.pdf/198

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਾਹੀਦੀ ਹੈ । ਜੇਹੜੇ ਭੇਦ ਬੋਲਨ ਵਿਚ ਪੈਦਾ ਹੋ ਗਏ ਹਨ ਅਰ ਜੋ ਅੰਗ੍ਰੇਜ਼ ਜ਼ਬਾਨ ਦਾਨਾਂ ਨੂੰ , ਏਡੇ ਵੱਖਰੇ ਮਾਲੂਮ ਹੋਏ ਕਿ ਉਨ੍ਹਾਂ ਨੇ ਮੁਲਤਾਨੀ ਨੂੰ ਪੰਜਾਬੀ ਵਾਂਝੀ ਇਕ ਵੱਖਰੀ ਬੋਲੀ ਥਾਪਿਆ । ਉਹਨਾਂ ਦੀ ਪੜਤਾਲ ਕਰਨੇ ਹਾਂ ਤਾਂ ਪਤਾ ਲਗਦਾ ਹੈ ਕਿ ਪੰਜਾਬੀ ਪਦਾਂ ਨੂੰ ਮੁਲਤਾਨੀ ਸੰਘਾਂ ਨੇ ਸੰਕੋਚ ਦਿਤਾ ਹੈ, ਜਾਂ ਏਹ ਆਖੋ ਕਿ ਏਡੀ ਕਾਹਲ ਉਹ ਪਦ ਬੋਲਦੇ ਹਨ ਜੋ ਇਕ ਵਖਰਾ ਵਾਕ ਨਜ਼ਰ ਆਉਂਦਾ ਹੈ । ਜੀਕਨ ਮੁਲਤਾਨੀ ਵਾਕ “ਬੁਖਾਰ ਹਿੱਸ” ਅਸਲ ਵਿਚ ਪੰਜਾਬੀ ਬੁਖਾਰ ਹੈਸ” ਦਾ ਸੰਕੋਚ ਹੈ । ਫੇਰ ਮਾfਚ ਉਸ ਯਾਰ ਤੇ ਨਾਂ ਹੀ ਦਾ ਪੰਜਾਬੀ ਵਿਚ ਮਾਰਿਓ ਸੁ ਯਾਰ ਤੇ ਨਾਂ ਪੀ) ਦਾ ਹੋ ਜਾਸੀ । ਹੁਣ ਪੀ ਪਦ ਮੁਲਤਾਨੀ ਤੇ ਪੰਜਾਬੀ ਦੋਹਾਂ ਵਿਚ ਓਪਰਾ ਹੈ । ਪੀ, ਪੀਆ, ਖਸਮ, ਏਹ ਪਦ ਪੁਰਾਨੀ ਪੰਜਾਬੀ ਵਿਚ ਕਈ ਸ਼ਕਲਾਂ ਵਿਚ ਵਰਤਿਆ ਜਾਂਦਾ ਸੀ । ਬਾਕੀ ਥਾਈਂ ਪੀ fਪਰ ਅਰ ਇਸ ਤੋਂ ਪਿਟ ਹੜੀ ਵੀ ਬਨ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਢੇਰ ਵੰਨਗੀ ਮੌਜੂਦ ਹੈ ਏਹ ਸਾਰੇ ਪਦ ਸੰਸਕ੍ਰਿਤ ਯਾ ਤੋਂ ਨਿਕਲੇ ਜਾਪਦੇ ਹਨ ॥ ਮੁਲਤਾਨੀ ਬੋਲੀ ਦੇ ਵਾਕ ਜੋ ਉਬਰਾਇਨ ਸਾਹਿਬ ਨੇ ਦਿਤੇ ਹਨ, ਉਹਨਾਂ ਤੋਂ ਹਰ ਇਕ ਪੰਜਾਬੀ ਦੇ ਖੋਜੀ ਨੂੰ ਸਿੱਧ ਹੁੰਦਾ ਹੈ ਕਿ ਮੁਲਤਾਨੀ ਵੀ ਪੰਜਾਬੀ ਦੀ ਸ਼ਰਨ ਵਿਚ ਖੁਲੀ ਆ ਸਕਦੀ ਹੈ। ਇਸ ਦਾ ਵਟਿਆ ਹੋਇਆ ਰੂਪ ਸਿੰਧ ਦੀ ਮੇਲਤਾਂ ਕਰਕੇ · ਭਾਸਦਾ ਹੈ । ਏਹ ਵੀ ਸਰਹੱਦੀ ਬਲੀ ਹੋਈ ॥ ਤੋਂ ਅਦਾਲਤ ਨਿਸੈ ਚਾਹਦੇ । ਤਰਸ ਨਾ ਆਇਓ, ਗ ਯਾਰ, ਕੇਹੜੇ ਵੇਲੇ ਦੀ ਖੜੀਆਂ ॥ ਹੁਣ ਏਹਨਾਂ ਵਾਕਾਂ ਵਿਚ ਕੋਈ ਗੱਲ ਵਖਰੀ ਨਹੀਂ ਜੇਹੜੀ ਪੰਜਾਬ ਵਿਚ ਨਾਂ ਹੋਵੇ । ਵਾਕਾਂ ਨੂੰ ਛੱਡਕੇ ਅਖਾਨਾਂ ਵਲ -੧੯੮ -