ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂਰ ਰੁਖੋ ਲਸ਼ਕਾਰ ਦੰਦਾਂ ਬੀ ਐਨ ਉਧਾਰ ਸਤਾਰੇ।
ਕੌਸ ਕਜ਼ਾ ਦੇ ਅਬਰੂ ਅੱਗੇ ਖਾਵੇ ਕੋਲ ਹੁਲਾਰੇ।
                              (ਮੌ:ਗੁਲਾਮ ਰਸੂਲ)
ਉਸਦੇ ਤਿੱਖੇ ਨੈਨ ਕਵਾਰੀਆਂ ਬਿਰਹੋਂ ਚੜਾਈ ਸਾਨ।
ਅਤੇ ਧੁਪੇ ਡਿੱਠੀ ਲਿਸ਼ਕਦੀ ਜਿਉਂ ਬਿਜਲੀ ਅਸਮਾਨ॥
                              (ਹਾਫ਼ਜ਼ ਬਰਖੁਰਦਾਰ)

ਕਿਹਾ ਸੋਹਣਾ ਅਲੰਕਾਰ, ਸੂਰਜ ਜੇਹਾ ਮੁਖੜਾ ਅਰ ਨਜ਼ਰ ਬਿਜਲੀ। ਗੱਲ ਕੀ ਕਵੀ ਨੇ ਧੁੱਪ ਵਿੱਚ ਬਿਜਲੀ ਵਖਾਈ, ਅਨਹੋਨ? ਹੋਨੀ ਬਨਈ॥

ਛਾਤੀ ਠਾਠ ਦੀ ਉੱਭਰੀ ਪੱਟ ਨੂੰ, ਸਉ ਬਲਖ ਦੇ ਚੁਨ ਅਨਾਰ ਵਿਚੋਂ। ਬਾਹਾਂ ਵੇਲਨੇ ਵੇਲਆਂ ਗੁੰਨ੍ਹ ਮੱਖਨ, ਛਾਤੀ ਸੰਗ ਮਰ ਮਰ ਗੰਗ ਦੀ ਧਾਰ ਵਿਚੋਂ। ਸੁਰਖੀ ਹੋਠਾਂ ਦੀ ਲੋੜ ਦੰਦਾਸੜੇ ਦਾ, ਖੋਜਾ ਖੱਤ੍ਰੀੀ ਕਤਲ ਬਜ਼ਾਰ ਵਿਚੋਂ।

(ਵਾਰਸ

ਬਾਜ਼ੇ ਕੈਹਨ ਪਿਸਤਾਨ ਦੋ ਮਾਹੀਆਂ ਸਨ, ਜ਼ੁਲਫ਼ਾਂ ਕੁੰਡੀਆ ਮੀਰ ਸ਼ਕਾਰ ਪਿਆਰੇ। ਬਾਜ਼ੇ ਕੈਹਨ ਦੋ ਗੰਜ ਰਖਸਾਰ ਆਹੇ, ਅਬਰੂ ਚੂੰਡੀਆਂ ਦੇ ਦੋਵੇਂ ਮਾਰ ਪਿਆਰੇ। ਗਰਦਨ ਕੂੰਜਦੀ ਗੂੰਜਦੀ ਵਿਚ ਸਈਆਂ, ਹੀਰ ਡਾਰ ਕੂੰਜਾਂ ਸਰਦਾਰ ਪਿਆਰੇ॥

(ਫ਼ਜ਼ਲ

ਏਸ ਵਨਗੀ ਤੋਂ ਪਤਾ ਲੱਗਾ ਕਿ ਇਕ ਸਾਦੇ ਖਿਆਲ ਨੂੰ ਕਵੀ ਕੇਹੀ ਸੋਹਣੀ ਤੇ ਮਨ ਖਿਚਵੀਂ ਬੋਲੀ ਵਿਚ ਦਸ ਸਕਦਾ ਹੈ

ਪਦਾਂ ਦੀ ਪਵਿਤ੍ਰਤਾਾ ਤੇ ਚੋਣ ਅਜੇਹੀ ਹੋਨੀ ਚਾਹੀਦੀ ਹੈ ਜੋ

-੧੮-