ਪੰਨਾ:ਕੋਇਲ ਕੂ.pdf/204

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੀਬੀ ਧੜੀ ਨਾ ਲਾਈਅਤੇ ਨਾ ਡੋਲੀ ਅਸ ਵਾਰ ! ਮੂਲ ਨਾ ਆਈ ਸਾਹੁਰੇ ਆਲਮ ਦੀ ਸਰਦਾਰ । ਜਦ ਨਿਕਾਹ ਹੋ ਗਿਆ ਤਾਂ ਜੰਗ ਵਿਚ ਯਜ਼ੀਦੀਆਂ ਨੇ ਕੁ ਕਿਆ, ਹੁਣ ਕੋਈ ਸੁਰਾ ਨਹੀਂ ਰਿਹਾ ਜੋ ਬਾਹਰ ਨਹੀਂ ਨਿਕਲਦਾ ਏਹ ਗੱਲ ਸੁਨ ਕਾਸਮ ਮੈਦਾਨ ਨੂੰ ਦੌੜਦਾ ਹੈ, ਤੇ ਉਸਦੀ ਪਤਨੀ ਪੱਲਾ ਫੜਕੇ ਆਖਦੀ ਹੈ: ਕਿੱਧਰ ਚਲਿਓਂ ਉੱਠਕੇ ਕਿੱਧਰ ਚੱਲਿਓ ਹੈਂ । ਜੇ ਚੱਲਿਓ ਹਨ (ਗ ਨੂੰ ਕੀ ਕਰਾਂਗੀ ਮੈਂ ! ਉੱਤਰ ਕੀ ਮਿਲਿਆ ਹਨ ਬੀਬੀ ਤੂੰ ਸਬਰ ਕਰ ਰੋਜ਼ ਕਿਆਮਤ ਨੂੰ । ਮੈਂ ਬੈਹਸਾਂ ਉੱਪਰ ਸੇਜ ਦੇ ਰੋਜ਼ ਕਿਆਮਤ ਨੂੰ ॥ ਹੁਰਾਂ ਹੋਸਨ ਖਿਦਮੜੀ ਵਿਚ ਬਹਿਸ਼ਤੀ ਕੁਲ । ਜ਼ਰੀਂ ਮੈਹਲੀ ਬੈਠਸੇ, ਰੋ ਰੋ ਪਾ ਨਾ ਗੁਲ । ਇਕ ਨਵੀਂ ਵਿਆਹੀ ਲਾੜੀ ਲਈ ਕੇਹੇ ਚੰਗੇ ਗੈਹਨੇ ਤੇ ਵਰੀ ਹੈ ॥ | ਕਾਸਮ ਸ਼ੇਰ ਝਟ ਮੈਦਾਨ ਵਿਚ ਜਾਂਦਾ ਹੈ ਅਤੇ ਵੈਰੀਆਂ ਦੇ ਸੱਥਰ ਲਾਂਹਦਾ ਹੈ । ਜਦ ਮੁੜਕੇ ਡੇਰੇ ਆਉਂਦਾ ਹੈ ਤਾਂ ਮਾਂ ਬੇਨਤੀ ਕਰਦੀ ਹੈ ਕਿ ਤੂੰ ਮੁੜ ਜੰਗ ਵਿਚ ਨਾ ਜਾਹ, ਪਰ ਕਾਸਮ ਨਹੀ ਰੁਕਦਾ । ਪਾਣੀ ਮੰਗਦਾ ਹੈ ਪਰ ਕਤਰਾ ਨਹੀਂ ਲੱਭਦਾ। ਫੇਰ ਜੋਰੀ ਵਿਚ ਜਾਂਦੇ ਹਨ, ਲੜਦੇ ਹਨ ਤੇ ਸ਼ਹੀਦੀ ਦਾ ਸ਼ਰਬਤ ਪੀਦੇ ਹਨ। ਤੰਬੂ ਅੰਦਰ ਨਵੇਂ ਲਾੜੇ ਦੀ ਲੋਥ ਆਂਵਦੀ ਅਰ ਉਹ ਬੀਬਾ ਜਿਸਨੂੰ ਵਿਆਹੇ ਅਜੇ ਚਾਰ ਪੈਹਰ ਨਹੀਂ ਹੋਏ ਸਨ, ਅਪਨੇ ਨੌਸ਼ਾਹ ਦੀ ਲੋਥ ਸ਼ਹੀਦੀ ਦੇ ਰੰਗ ਵਿਚ ਰੰਗ, ਸੁਰ ਬੀਰ ਦੇ ਸੁਹਾਨ ਲਿਬਾਸ ਵਿਚ ਲਪੇਟੀ, ਅਪਨੇ ਸਾਹਮਨੇ ਵੇਖਦੀ ਹੈ । ਹਾਏ । ਲਾੜੀ ੨੦੪