ਦਾੜੀ ਪਕੜ ਗੁਲਾਮ ਨੇ ਉਸਦੀ ਖੋਹੀ ਕੁਲ।
ਦੋਵੇਂ ਘੁਲਦੇ ਜ਼ੋਰ ਕਰ ਕਰਨ ਉਥੱਲ ਪਥੱਲ।
ਹੁੰਦੜ ਮੁਕੀ ਵਜਦੀ ਹੂਰਾ ਪਵੇ ਤਮਾਮ।
ਘੁਲਨ ਦੇਵੇਂ ਦਰਿਆ ਤੇ ਖਾਵੰਦ ਅਤੇ ਗੁਲਾਮ॥
ਉੱਪਰਲਿਆਂ ਬੈਂਤਾਂ ਵਿਚ ਕਵੀ ਜੀ ਨੇ ਪੰਜਾਬੀ ਵਰਤੀ ਤਾਂ ਤਾਂ ਕੁਝ ਸਵਾਦਲੀ ਲੜਾਈ ਬਨ ਗਈ। ਕਵੀ ਜੀ ਨੇ ਵੀ ਲੋਕ, ਤਰੰਗ ਅਰ ਗੋਲੇ ਦਾ ਵਰਨਨ ਕੀਤਾ ਹੈ, ਪਰ ਉਸ ਸਮੇਂ ਏਹ ਸ਼ਸਤ ਲੜਾਈ ਦੇ ਨਹੀਂ ਸੀ। ਕਵੀ ਜੀ ਨੇ ਅਪਨਾ ਸਮਾਂ ਸਮਝ ਲਿਆ ਹੈ:-
ਗੁਸੇ ਨਾਲ ਬੰਦੂਕ ਦਾ ਅੰਦਰ ਹੋਇਆ ਕੋਰ।
ਮੋਹਰ ਨਾ ਦਿਲ ਵਿਚ ਬਾਨ ਦੇ ਬੈਠਾ ਹੈ ਮੂੰਹ ਮੋੜ
ਤੋਪਾਂ ਚੱਲਨ ਰੈਹਕਲੇ ਘਰ ਘਰ ਚੱਲਨ ਬਾਨ
ਲਮ ਰਾਤੇ ਜੰਜਾਇਲਾ ਵਾਹਨ ਕਰੇ ਕਰ ਤਾਨ॥
ਖੈਬਰ ਮਾਰ ਗਵਾਇਆ ਜਿਸਨੇ ਕਿਲ ਜ਼ਬੂਨ
ਭੀਮ ਜੇਹਾ ਜਿਸ ਮਾਰਿਆ ਛਮਸ ਜੇਹਾ ਹਰੂਨ
ਫੇਰ ਇਕ ਜਗਾ ਮਦੀਨੇ ਤੇ ਦਮਿਸ਼ਕ ਵਿਚ ਇਕ ਰਾਤ ਦੇ ਸਫਰ ਦਾ ਫਾਸਲਾ ਦਸਦੇ ਹਨ ਅਸਲ ਫਾਸਲਾ ੭੦੦ ਮੀਲ ਦੇ ਕੋਲ ਕੋਲ ਹੈ। ਖਾਂਕਾਨ ਜਦ ਅਮਾਮ ਹਨੀਫ ਦਾ ਖਤ ਲੈਕੇ ਜਾਂਦਾ ਹੈ:-
ਢਾਲ ਯਮਾਨੀ ਪਿੱਠ ਤੇ ਜਮਧਰ ਲਏ ਉੜੰਗ।
ਦਿਨ ਚੜ੍ਹਦੇ ਨੂੰ ਜਾ ਫਿਰੇ ਵਿਚ ਦਮਿਸ਼ਕ ਨਸ਼ੰਗ॥
ਅਮਾਮ ਹਨੀਫ ਦੀ ਲੜਾਈ ਲਿਖਦੇ ਹੋਏ ਵੀ ਕਵੀ ਜੀ ਨੂੰ ਥਾਵਾਂ ਤੇ ਸ਼ੈਹਰਾਂ ਦਾ ਖੋਹ ਨਹੀਂ ਰਿਹਾ। ਪੈਹਲੇ ਦਮਿਸ਼ਕ ਲੜਾਈ ਕਰਾਂਦੇ ਹਨ। ਜਿਥੇ ਯਜ਼ੀਦ ਸੀ, ਫਤੇਹ ਦਵਾ ਕੇ ਤੁਰਤ ਮਦੀਨੇ ਪੁਚਾਂਦੇ ਹਨ:—
-੨੦੭-