ਕਵਿਤਾਦਾ ਕੁਦਰਤੀ ਤੇ ਬਨਾਉਟੀ ਰੰਗ, ਨੰਗੀ ਤੇ ਕੱਜੀ ਕਵਿਤਾ
ਅੱਜ ਕੱਲ ਦੀ ਸਭ੍ਯ ਸਭਾ ਜਾਂ ਮੁਹੱਜ਼ਬ ਲੋਕਾਂ ਵਿਚ ਬੁਰੀ ਨਾ ਲੱਗੇ। ਪਦਾਂ ਦੀ ਚੋਣ ਕਵਿਤਾ ਲਈ ਇਕ ਕਪੜਿਆਂ ਦਾ ਕੰਮ ਦੇਂਦੀ ਹੈ। ਨਿਰਾ ਖਿਆਲ ਤੇ ਸੋਚ ਇਕ ਨੰਗੀ ਕਵਿਤਾ ਹੈ। ਜੀਕਨ ਇਕ ਮੁਸੱਵਰ ਨੰਗੀ ਤਸਵੀਰ ਖਿਚ ਅੰਗ ਅੰਗ ਨੂੰ ਅਨਾਟੋਮੀ (Anatomy) ਵਿਦਿਆ ਦੇ ਅਨੁਸਾਰ ਵਖਾਏ ਤਾਂ ਉਸਦੀ ਕਾਰੀਗਰੀ ਦੀ ਤਾਂ ਹੱਦ ਹੋ ਗਈ, ਪਰ ਉਹ ਨੰਗੀ ਤਸਵੀਰ ਸੁਸੈਟੀ ਤੇ ਚੰਗਾ ਅਸਰ ਨਹੀਂ ਕਰ ਸਕਦੀ। ਹਾਂ ਦੂਜੇ ਕਾਰੀਗਰ ਜ਼ਰੂਰ ਉਸ ਤਸਵੀਰ ਨੂੰ ਵੇਖਕੇ ਖੂਬ ਹੋਣਗੇ ਅਰ ਕਰਤਾ ਦੀ ਮੇਹਨਤ ਨੂੰ ਸਲਾਹੁਣਗੇ। ਪਰ ਆਮ ਲੋਕਾਂ ਲਈ ਏਹ ਤਸਵੀਰ ਕੁਝ ਚੰਗੀ ਨਹੀਂ, ਕਿਉਂਕਿ ਲੋਕਾਂ ਦਾ ਖਿਆਲ ਉਸ ਮੁਸੱਵਰ ਦੀ ਕਾਰੀਗਰੀ ਵਲ ਨਹੀਂ ਜਾਨਾ ਪਰ ਤਸਵੀਰ ਦੇ ਨੰਗੇਜ ਵਲ ਉਨ੍ਹਾਂ ਦਾ ਮਨ ਖਿਚਿਆ ਜਾਵੇਗਾ ਅਰ ਵਿਸ਼ਾ ਪੈਦਾ ਕਰੇਗਾ। ਏਸ ਕਰਕੇ ਨੰਗੀ ਤਸਵੀਰ ਨੂੰ ਆਮ ਲੋਕਾਂ ਵਿਚ "ਗੰਦਾ" ਆਖਿਆ ਜਾਂਦਾ ਹੈ। ਏਸੇ ਤਰ੍ਹਾਂ ਜਦ ਕਵਿਤਾ ਵਿਚ ਅਸੀਂ ਅਜੇਹੇ ਖਿਆਲ ਤੇ ਪਦ ਵਰਤ ਦੇਈਏ ਜੋ ਕਈ ਵਾਰੀ ਅਸੀਂ ਗੁੱਸੇ, ਲੜਾਈ, ਭੋਗ ਆਦਿ ਦੇ ਸਮੇਂ ਵਰਤਦੇ ਹਾਂ। ਉਹ ਕਵਿਤਾ ਨੰਗੀ ਹੋਨ ਕਰਕੇ ਦੋਸ਼ੀ ਹੋ ਜਾਸੀ। ਏਸੇ ਤਰ੍ਹਾਂ ਜੇ ਜੰਗਲ ਵਿਚ ਗਏ ਅਰ ਵੱਟੇ ਤੇ ਮੁੱਖ ਵੇਖਕੇ ਐਵੇਂ ਭਿਆਨਕ ਜੇਹੇ ਸ਼ਬਦਾਂ ਵਿਚ ਲਿਖ ਦਿਤਾ, ਜਿਸ ਦਾ ਅਸਰ ਸੁਨਣ ਵਾਲੇ ਦੇ ਦਿਲ ਤੇ ਨਾ ਹੋਇਆ, ਏਹ ਵੀ ਨੰਗੀ ਕਵਿਤਾ ਹੀ ਰਹੀ। ਬਸ ਇਸ ਤੋਂ ਏਹ ਗੱਲ ਸਿੱਧ ਹੋਈ, ਜੋ ਕਵਿਤਾ ਨੂੰ ਪਦਾਂ ਦੀ ਚੋਣ ਅਜ ਅਲੰਕਾਰ ਦੇ ਕੁਝਕੁ ਬਸਤਰ ਗੈਹਨੇ ਲੋੜੀਏ, ਐਨੇ ਵੀ ਨਾ ਹੋਨ ਕਿ ਉਨ੍ਹਾਂ ਦੇ ਭਾਰ ਹੇਠ ਕਵਿਤਾ ਦੀ ਅਸਲੀ ਸੂਰਤ ਦਬੀ ਜਾਏ। ਜੀਵਨ ਪਣੇ ਸਮੇਂ ਵਿਚ ਇਕ ਸੁੰਦਰ ਵੌਹਟੀ ਨੂੰ ਦਰਿਆਈ ਦੇ ਕਪੜੇ ਕਨਾਰੀ ਨਾਲ ਲੱਦੇ ਪਵਾ, ਅਰ ਸੋਨੇ ਚਾਂਦੀ ਦੇ ਭਾਰੇ ੨
-੧੯-