ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੀਆਂ ਅਬਦੁਲ ਹਕੀਮ ਬਹਾਵਲ ਪੁਰੀ

ਏਹ ਕਵੀ ਬਹਾਵਲਪੁਰ ਦੇ ਵਸਨੀਕ ਸਨ। ਏਹਨਾਂ ਨੇ ਅਪਨੀ ਕਿਤਾਬ ਜ਼ੁਲੈਖਾਂ ੧੨੧੮ ਹਿਜਰੀ ਵਿਚ ਲਿਖੀ ਸੀ। ਜਦ ਨਵਾਬ ਬਹਾਵਲ ਖਾਨ ਰਿਆਸਤ ਵਿਚ ਰਾਜ ਕਰਦੇ ਸਨ ਅਰ ਸ਼ਾਹ ਸ਼ਜਾ ਕਾਬਲ ਦਾ ਬਾਦਸ਼ਾਹ ਸੀ ਅਰ ਇੱਸੇ ਬਾਦਸ਼ਾਹ ਦੀ ਏਹ ਰਿਆਸਤ ਵ ਭਰਦੀ ਸੀ।

ਕਵੀ ਜੀ ਨੇ ਨਾਮ ਮਾੜੂ ਪੰਜਾਬੀ ਵਰਤੀ ਹੈ। ਵਾਰਸੀ ਦਾ ਢੇਰ ਜ਼ੋਰ ਹੈ। ਜਾਮੀ ਦੀ ਜ਼ੁਲੈਖਾਂ ਤੋਂ ਸਾਚਾ ਮਜ਼ਮੂਨ ਲੀਤਾ ਹੈ। ਕਵਿਤਾ ਦੀ ਬਹੁਤ ਵੀ ਜਾਮੀ ਦੀ ਮਸਨਵੀ ਦੀ ਹੀ ਹੈ, ਫਾਰਸੀ ਦੀ ਵਿਦਿਆ ਚੰਗੀ ਹੈ ਅਰ ਬਾਜੇ ਬੈਂਤ ਨਿਰੋਲ ਫਾਰਸੀ ਵਿਚ ਹੀ ਹਨ ਪਰ ਡੂੰਘੇ ਮਤਲਬ ਦੇ।ਜੀਕਨ:-

ਬਹਾਰੇ ਸੀਨਾ ਅਸ਼ ਦਰ ਖਾਰ ਦਰ ਜੈਬ।
ਗੁਲੇ ਨਾਕਸ ਮਹੀਤੇ ਆਲਮ ਉਲ ਗੈਬ॥
ਮਜ਼ਮੂਨ ਜਾਮੀ ਦਾ ਪਰ ਪਦ ਬਦਲੇ ਹੋਏ॥

ਜਿਓਂ ੨ ਜਾਮੀ ਦੀ ਜ਼ੁਲੈਖਾਂ ਪੜ੍ਹੋ ਅਰ ਕਵੀ ਜੀ ਦੀ ਰਚਨਾ ਨਾਲ ਮੁਕਾਬਲਾ ਕਰੋ ਤਾਂ ਪਤਾ ਲਗਦਾ ਹੈ ਕਿ ਮਜ਼ਮੂਨ ਇਕ ਹੀ, ਸਿਰਫ ਹਰਫਾਂ ਦਾ ਹੇਰ ਫੇਰ ਹੈ। ਜੀਕਨ:

ਸਭੇ ਪਿਸਤਾਂ ਦਿਹਾਂ ਉਨਾਜ਼ ਪਿਸਤਾਂ
ਤੇ ਰੁਖਸਾਰ ਗੁਲਿਸਤਾਂ ਦਰ ਗੁਲਿਸਤਾਂ॥(ਅ: ਹ

ਹਮਾਂ ਪਿਸਤਾਂ ਦਹਾਨੋਂ ਨਾਜ਼ ਪਿਸ਼ਤਾਂ |
ਅਜ਼ਾਰੇ ਸ਼ਾ ਗੁਲਸਤਾ ਦਰ ਗੁਲਿਸਤਾਂ॥(ਜਾਮੀ

-੨੧੨-